ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਸ਼ਿਆਂ ਨਾਲ ਸਬੰਧਤ ਮੁਸ਼ਕਿਲਾਂ ਦਾ ਇਲਾਜ ਮਨੋਰੋਗ ਮਾਹਿਰਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਬਹੁਤੀ ਜਗ੍ਹਾ ਇਹ ਦੋਨੋਂ ਤਰ੍ਹਾਂ ਦੇ ਇਲਾਜ ਇਕੋ ਜਗ੍ਹਾ ਮਿਲਦੇ ਹਨ। ਮਨੋਰੋਗ ਮਾਹਿਰ ਕੋਲ ਜਾਣਾ ਅਜੇ ਵੀ ਸਮਾਜ ਵਿੱਚ ਇੱਕ ਕਲੰਕ (ਸਟਿਗਮਾ) ਹੀ ਮੰਨਿਆ ਜਾਂਦਾ ਹੈ, ਇਸ ਕਰਕੇ ਸ਼ਰਾਬੀਪਣ ਦੇ ਬਹੁਤੇ ਮਰੀਜ਼ ਅਜਿਹੀ ਜਗ੍ਹਾ ਇਲਾਜ ਕਰਵਾਉਣ ਤੋਂ ਇਨਕਾਰੀ ਹੁੰਦੇ ਹਨ। ਉਹ ਸਮਝਦੇ ਹਨ ਕਿ ਜੇ ਉਹ ਮਨੋਚਿਕਿਤਸਕ ਕੋਲ ਇਲਾਜ ਲਈ ਜਾਂਦੇ ਹਨ ਤੇ ਸਾਈਕੰਟਰੀ ਵਾਰਡ ਵਿੱਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਵੀ ‘ਪਾਗਲ ਹੀ ਸਮਝਿਆ ਜਾਵੇਗਾ। ਉਸੇ ਵਾਰਡ ਵਿੱਚ ਮਨੋਰੋਗੀਆਂ ਦੇ ਦਾਖਲ ਹੋਣ 'ਤੇ ਉਹ ਇਤਰਾਜ਼ ਕਰਦੇ ਹਨ। ਬੇਸ਼ੱਕ ਬਹੁਤ ਸਾਰੀਆਂ ਥਾਵਾਂ 'ਤੇ ਅੱਜਕੱਲ੍ਹ ਡੀ ਅਡਿਕਸ਼ਨ ਸੈਂਟਰ ਅਲੱਗ ਖੁੱਲ੍ਹ ਗਏ ਹਨ ਪਰ ਫਿਰ ਵੀ ਜ਼ਿਆਦਾਤਰ ਵਿਭਾਗਾਂ ਵਿੱਚ ਇਹ ਵੱਖਰੇਵਾਂ ਨਹੀਂ ਇਹ ਅਣਹੋਂਦ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਆਦੀਆਂ ਨੂੰ ਇਨ੍ਹਾਂ ਵਿਭਾਗਾਂ ਤੋਂ ਦੂਰ ਰੱਖਦੀ ਹੈ। 10. ਕਮਿਊਨਿਟੀ ਆਧਾਰਤ ਨਸ਼ਾ-ਮੁਕਤੀ ਸੇਵਾਵਾਂ ਅਤੇ ਪੁਨਰਵਾਸ ਸੇ ਵਾਵਾਂ ਦੀ ਘਾਟ ; ਹਸਪਤਾਲ ਜਾਂ ਸੰਸਥਾ ਆਧਾਰਤ ਨਸ਼ਾਮੁਕਤੀ ਸੈਂ ਵਾਵਾਂ ਸਿਰਫ਼ ਇਲਾਜ ਦਾ ਮੁੱਢਲਾ ਪੜਾਅ ਹੀ ਸਰ ਕਰਦੀਆਂ ਹਨ ਜਿਸਨੂੰ 'ਡੀਟੌਕਸੀਫ਼ਿਕੇਸ਼ਨ ਕਿਹਾ ਜਾਂਦਾ ਹੈ। ਅਸਲੀ ਇਲਾਜ ਇਸ ਪੜਾਅ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਿਸਦਾ ਮਕਸਦ ਹੁੰਦਾ ਹੈ ਮਰੀਜ਼ ਨੂੰ ਸਮਾਜ ਵਿੱਚ ਦੁਬਾਰਾ ਬਹਾਲ ਕਰਨਾ ਅਤੇ ਉਸਦੀ ਸ਼ਰਾਬ ਪੀਣ ਸਮੱਸਿਆ ਦੇ ਕਾਰਨ ਲੱਭ ਕੇ ਉਨ੍ਹਾਂ ਦਾ ਨਿਵਾਰਨ ਕਰਨਾ। ਇਨ੍ਹਾਂ ਦੋਨੋਂ ਪਿਛਲੇ ਕੰਮਾਂ ਵਾਸਤੇ ਇੱਕ ਵਿਆਪਕ ਸਮਾਜ-ਅਧਾਰਤ ਤਾਣੇ ਬਾਣੇ ਦੀ ਜ਼ਰੂਰਤ ਹੈ ਜਿਸ ਵਿੱਚ ਸਮਾਜ ਦੀ ਮੋਹਰੀ ਭੂਮਿਕਾ ਹੋਣੀ ਚਾਹੀਦੀ ਹੈ। ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਇਸ ਕਾਰਜ ਵਿੱਚ ਸਾਰਥਕ ਯੋਗਦਾਨ ਦੇ ਸਕਦੀਆਂ ਹਨ। ਅਜੇ ਤੱਕ ਉਨ੍ਹਾਂ ਮਰੀਜ਼ਾਂ ਦਾ ਹੀ ਇਲਾਜ ਹੁੰਦਾ ਹੈ ਜੋ ਹਸਪਤਾਲ ਆ ਸਕਦੇ ਹਨ। ਬਹੁਤ ਸਾਰੇ ਮਰੀਜ਼ ਅਜਿਹੇ ਹਨ ਜੋ ਕਈ ਕਾਰਨਾਂ ਕਰਕੇ ਹਸਪਤਾਲ ਨਹੀਂ ਆ ਸਕਦੇ।