ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਨ੍ਹਾਂ ਦੇ ਫ਼ਾਇਦੇ ਵਾਸਤੇ (ਜੋ ਦਰਅਸਲ ਪੂਰੇ ਸਮਾਜ ਦਾ ਹੀ ਫ਼ਾਇਦਾ ਹੈ। ਨਸ਼ਾਮੁਕਤੀ ਸੇਵਾਵਾਂ ਨੂੰ ਉਨ੍ਹਾਂ ਦੇ ਦਰਾਂ ਤੱਕ ਲੈ ਕੇ ਜਾਣ ਦੀ ਹੈ। ਬੇਸ਼ੱਕ ਕਈ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਇਸ ਜ਼ਰੂਰਤ ਕਾਰਜ ਵਿੱਚ ਜੁਟੀਆਂ ਹੋਈਆਂ ਹਨ, ਪਰ ਉਨ੍ਹਾਂ ਕੋਲ ਸਾਧਨਾਂ ਅਤੇ ਮਾਨਵਸ਼ਕਤੀ ਦੀ ਘਾਟ ਹੈ ਅਤੇ ਸਮਾਜ ਦਾ ਸਹਿਯੋਗ ਵੀ ਅਜੇ ਬਹੁਤ ਘੱਟ ਹੈ। ਇਨ੍ਹਾਂ ਤਮਾਮ ਅੜਚਨਾਂ, ਘਾਟਾਂ ਤੇ ਸੀਮਾਵਾਂ ਦੇ ਬਾਵਜੂਦ ਸੀਮਤ ਸਾਧਨਾਂ ਨਾਲ ਇਨ੍ਹਾਂ ਮਰੀਜ਼ਾਂ ਵਾਸਤੇ ਜੋ ਉਪਰਾਲੇ ਕੀਤੇ ਜਾ ਸਕਦੇ ਹਨ, ਉਨ੍ਹਾਂ ਦੀ ਚਰਚਾ ਅਗਲੇ ਲੇਖ ਵਿੱਚ ਕਰਾਂਗੇ। 47 Mits SA