ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਖਾਨੇ ਦੇ ਰਸਤੇ ਲਗਾਤਾਰ ਖੂਨ ਦਾ ਵਹਾਅ, ਕਿਸੇ ਐਕਸੀਡੈਂਟ ਵਿੱਚ ਗੰਭੀਰ ਰੂਪ ਵਿੱਚ ਫੱਟੜ ਹੋਇਆ ਸ਼ਰਾਬੀ (ਸਿਰ ਦੀ ਚੋਟ) ਇਕਦਮ ਸ਼ਰਾਬ ਛੱਡਣ ਕਰਕੇ ਪੈਣ ਵਾਲੇ ਮਿਰਗੀ ਵਰਗੇ ਦੋਰੇ, ਇਸੇ ਤਰ੍ਹਾਂ ਇਕਦਮ ਸ਼ਰਾਬ ਛੱਡਣ ਕਰਕੇ ਹੋਣ ਵਾਲੀ ਸਰਸਾਮੀ ਅਵਸਥਾ, ਜਿਸਨੂੰ ਡਿਲੀਰੀਅਮ ਟ੍ਰੀਮਰਜ਼ ਕਿਹਾ ਜਾਂਦਾ ਹੈ ਅਤੇ ਸਿਰੋਸਿਸ ਜਿਸਨੂੰ ‘ਹਿਪੈਟਿਕ ਕੌਮਾ ਕਿਹਾ ਜਾਂਦਾ ਹੈ (ਡੂੰਘੀ ਬੇਹੋਸ਼ੀ)। ਜਦੋਂ ਮਰੀਜ਼ ਨੂੰ ਅਜਿਹੀ ਅਵਸਥਾ ਵਿੱਚ ਡਾਕਟਰ ਕੋਲ ਲਿਆਇਆ ਜਾਂਦਾ ਹੈ ਤਾਂ ਡਾਕਟਰ ਦਾ ਪਹਿਲਾ ਕੰਮ ਮਰੀਜ਼ ਦੀ ਜਾਨ ਬਚਾਉਣਾ ਹੁੰਦਾ ਹੈ। ਇਸ ਪੜਾਅ 'ਤੇ ਸ਼ਰਾਬ ਪੀਣ ਦੇ ਕਾਰਣਾਂ ਬਾਰੇ ਗੱਲ ਕਰਨੀ ਜਾਂ 'ਡਾਈਸਲਫ਼ੀਰਾਮ' ਬਾਰੇ ਗੱਲ ਕਰਨੀ ਫਜੂਲ ਹੈ। ਮਰੀਜ਼ ਨੂੰ ਇਸ ਆਪਾਤਕਾਲੀਨ ਅਵਸਥਾ 'ਚੋਂ ਕੱਢਣ ਤੋਂ ਬਾਅਦ ਇਲਾਜ ਦਾ ਅਗਲਾ ਪੜਾਅ ਆਉਂਦਾ ਹੈ। ਦੂਸਰਾ ਪੜਾਅ (ਡਿਟੈਕਸੀਫ਼ਿਕੇਸ਼ਨ M ਅਮੂਮਨ ਬਹੁਤੇ ਮਰੀਜ਼ ਸਿੰਧੇ ਇਸ ਪੜਾਅ 'ਤੇ ਡਾਕਟਰ ਦੇ ਸੰਪਰਕ ਵਿਚ ਆਉਂਦੇ ਹਨ। ‘ਡਿਟੋਕਸੀਫ਼ਿਕੇਸ਼ਨ ਦਾ ਮਤਲਬ ਹੈ ਨਸ਼ੇ ਸ਼ਰਾਬ ਦੀ ਅਣਹੋਂਦ ਕਾਰਨ ਸਰੀਰ ਵਿੱਚ ਵਾਪਰਨ ਵਾਲੀਆਂ ਤਬਦੀਲੀਆਂ ਨੂੰ ਦਰੁਸਤ ਕਰਨਾ, ਜਾਂ ਇਉਂ ਕਹਿ ਲਓ ਕਿ ਸ਼ਰਾਬ/ਨਸ਼ੇ ਦੇ ਸਿੱਧੇ ਅਸਰ ਤੋਂ ਸਰੀਰ ਨੂੰ ਰਹਿਤ ਕਰਨਾ। ਸ਼ਰਾਬ 'ਤੇ ਨਿਰਭਰ ਵਿਅਕਤੀ ਨੂੰ ਸ਼ਰਾਬ ਛੱਡਣ ਤੋਂ ਬਾਅਦ ਕੁਝ ਮਾਨਸਿਕ ਤੇ ਸਰੀਰਕ ਤਕਲੀਫ਼ਾਂ 'ਚੋਂ ਗੁਜ਼ਰਨਾ ਪੈਂਦਾ ਹੈ। ਅਜਿਹੀ ਸੂਰਤ ਵਿੱਚ ਪੈਦਾ ਹੋਣ ਵਾਲੇ ਲੱਛਣਾਂ ਦੇ ਸਮੂਹ ਨੂੰ 'ਵਿਦਡਰਾਅਲ ਸਿੰਡਰੋਮ' ਜਾਂ ‘ਤੋੜ' ਕਿਹਾ ਜਾਂਦਾ ਹੈ। ਇਨ੍ਹਾਂ ਲੱਛਣਾਂ ਦਾ ਇਲਾਜ 'ਡਿਟੌਕਸੀਫਿਕੇਸ਼ਨ' ਕਹਾਉਂਦਾ ਹੈ। ਸ਼ਰਾਬ ਦੀ ਸਾਧਾਰਨ ਤੌੜ ਦੇ - ਲੱਛਣ ਅਖੀਰਲੇ ਪੈੱਗ ਤੋਂ 8-10 ਘੰਟੇ ਬਾਅਦ ਸ਼ੁਰੂ ਹੋ ਜਾਂਦੇ ਹਨ - ਸਰੀਰ ਦਾ ਕੰਬਣਾ, ਪਸੀਨਾ ਆਉਣਾ (ਖਾਸ ਕਰਕੇ ਹੱਥਾਂ ਦਾ) ਜੀਅ