ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਰੀਜ਼ ਡੂੰਘੀ ਨੀਂਦ ਦੀ ਅਵਸਥਾ ਵਿੱਚ ਨਾ ਪਹੁੰਚੇ, ਪਰ ਆਰਾਮਦਾਇਕ ਨੰਦਮਈ ਅਵਸਥਾ (ਸਿਡੇਸ਼ਨ) ਵਿੱਚ ਰਹੇ ਜਿਸ 'ਚੋਂ ਉਸਨੂੰ ਸਹਿਜੇ ਹੀ ਜਗਾਇਆ ਜਾ ਸਕੇ। ਦੋ-ਚਾਰ ਦਿਨਾਂ ਵਿੱਚ ਮਰੀਜ਼ ਠੀਕ ਹੋ ਜਾਂਦਾ ਹੈ ਜਿਸ ਉਪਰੰਤ ਦਵਾਈ ਨੂੰ ਘਟਾ ਕੇ ਹਫ਼ਤੇ ਦਸ ਦਿਨਾਂ ਵਿੱਚ ਬੰਦ ਕੀਤਾ ਜਾ ਸਕਦਾ ਹੈ। ਗੁਲੂਕੋਜ਼ ਅਤੇ ‘ਸਿਡੇਟਿਵਜ਼ ਤੋਂ ਇਲਾਵਾ ਮਰੀਜ਼ ਨੂੰ ਵਿਟਾਮਿਨਜ਼ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ, ਖਾਸ ਕਰਕੇ ਥਾਇਆਮੀਨ ਦੀ (ਜੋ ਵਿਟਾਮਿਨ ਬੀ ਸਮੂਹ ਦਾ ਇੱਕ ਹਿੱਸਾ ਹੈ)। ਡਿਲਿਰੀਅਮ ਟ੍ਰੈਮਰਜ਼ ਦਾ ਇਲਾਜ ਹਸਪਤਾਲ ਵਿੱਚ ਹੋਣਾ ਚਾਹੀਦਾ ਹੈ ਅਤੇ ਮਰੀਜ਼ ਨੂੰ ਹਰ ਕਿਸਮ ਦੀ ਭੜਕਾਹਟ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਹੋਲੂਸੀਨੇਸ਼ਨਜ਼ : ਕੁਝ ਮਰੀਜ਼ਾਂ ਨੂੰ ਸ਼ਰਾਬ ਛੱਡਣ ਤੋਂ ਬਾਅਦ ਕਈ ਕਿਸਮ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਜਾਂਦੀਆਂ ਹਨ, ਜਿਨ੍ਹਾਂ ਦਾ ਹਕੀਕਤ ਵਿੱਚ ਕੋਈ ਸਰੋਤ ਨਹੀਂ ਹੁੰਦਾ। ਅਜਿਹਾ ਸ਼ਰਾਬ ਛੱਡਣ ਤੋਂ ਕਈ ਦਿਨ ਬਾਅਦ ਹੁੰਦਾ ਹੈ। ਮਰੀਜ਼ ਦੀ ਸੂਰਤ, ਯਾਦਾਸ਼ਤ ਅਤੇ ਪਛਾਣ ਸ਼ਕਤੀ ਬਿਲਕੁਲ ਠੀਕ ਹੁੰਦੀ ਹੈ। ਕੁੱਝ ਮਰੀਜ਼ਾ ਨੂੰ ਕੁਝ ਸ਼ਕਲਾਂ ਵੀ (ਜਾਗਦੇ ਹੋਏ) ਦਿਖਾਈ ਦੇ ਸਕਦੀਆਂ ਹਨ। ਇਹ ਲੱਛਣ ਵੀ ਡਾਇਜ਼ਾਪਾਮ ਵਰਗੀਆਂ ਦਵਾਈਆਂ ਨਾਲ ਠੀਕ ਹੋ ਸਕਦਾ ਹੈ ਪਰ ਕਈ ਮਰੀਜ਼ਾਂ ਨੂੰ ਜਿਆਦਾ ਤੇਜ਼ ਦਵਾਈਆਂ (ਨਿਊਰੋਲੈਪਟਿਕਜ਼) ਦੀ ਵੀ ਜ਼ਰੂਰਤ ਪੈ ਸਕਦੀ ਹੈ। ਹੌਲੂਸੀਨੇਸ਼ਨਜ਼ ਕੁਝ ਦਿਨਾਂ ਤੋਂ ਲੈ ਕੇ ਕਈ ਮਹੀਨਿਆਂ ਤੱਕ ਰਹਿ ਸਕਦੇ ਹਨ ਪਰ ਇਸ ਦੌਰਾਨ ਮਰੀਜ਼ ਨੂੰ ਪਹਿਲੀਆਂ ਦੇ ਅਵਸਥਾਵਾਂ ਜਿੰਨਾਂ ਖਤਰਾ ਨਹੀਂ ਹੈ, ਤੇ ਤੀਸਰਾ ਪੜਾਅ ਆਮ ਤੌਰ 'ਤੇ ਇਲਾਜ ਦਾ ਦੂਸਰਾ ਪੜਾਅ ਇੱਕ ਹਫ਼ਤੇ ਦੇ ਅੰਦਰ ਅੰਦਰ ਪੂਰਾ ਹੋ ਜਾਂਦਾ ਹੈ। ਹੁਣ ਜ਼ਰੂਰਤ ਹੁੰਦੀ ਹੈ ਉਸਦੀ ਸੌਫ਼ੀ ਅਵਸਥਾ ਨੂੰ ਬਰਕਰਾਰ ਰੱਖਣ ਦੀ। ਇਸ ਵਿੱਚ ਮਰੀਜ਼ ਦੀ ਇੱਛਾ ਸ਼ਕਤੀ, ਉਸਦੀ ਡਾਕਟਰੀ ਤੇ ਸਮਾਜਕ/ਮਨੋਵਿਗਿਆਨਕ ਸਹਾਇਤਾ