ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਉਸਦੇ ਵਾਤਾਵਰਣ ਵਿੱਚ ਉਸਾਰੂ ਤਬਦੀਲੀਆਂ ਅਹਿਮ ਯੋਗਦਾਨ ਨਿਭਾਉਂਦੇ ਹਨ। ਮਰੀਜ਼ ਨੂੰ ਆਤਮ ਮੰਥਨ ਕਰਨ ਦੀ ਲੋੜ ਹੁੰਦੀ ਹੈ ਤਾਕਿ ਉਨ੍ਹਾਂ ਸਾਰੇ ਤੱਥਾਂ ਦਾ ਜਾਇਜ਼ਾ ਲੈ ਸਕੇ ਅਤੇ ਮੁਲੰਕਣ ਕਰ ਸਕੇ ਜਿਹੜੇ ਉਸਨੂੰ ਦੁਬਾਰਾ ਪੀਣ ਵੱਲ ਪ੍ਰੇਰ ਸਕਦੇ ਹਨ। ਇਸ ਵਾਸਤੇ, ਹੌ ਸਕਦਾ ਹੈ ਕਿ ਉਸਨੂੰ ਆਪਣੇ ਸਮਾਜਕ ਦਾਇਰੇ ਵਿੱਚ ਤਬਦੀਲੀ ਕਰਨੀ ਪਵੇ। ਇਹ ਵੀ ਹੋ ਸਕਦਾ ਹੈ ਕਿ ਮਰੀਜ਼ ਨੂੰ ਆਪਣਾ ਕਿੰਤਾ ਜਾਂ ਕੰਮ ਕਰਨ ਦੀ ਜਗ੍ਹਾ ਬਦਲਣੀ ਪਵੇ। ਆਪਣੀ ਜੀਵਨ ਸ਼ੈਲੀ ਵਿੱਚ ਕਈ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ ਕਿਉਂਕਿ ਸ਼ਰਾਬ ਤੋਂ ਬਗੈਰ ਉਸਦੀ ਜ਼ਿੰਦਗੀ ਦੀ ਤਰਜ਼ ਪਹਿਲਾਂ ਵਰਗੀ ਨਹੀਂ ਰਹਿ ਸਕਦੀ। ਮਨੋਚਿਕਿਤਸਕ ਅਤੇ ਸੌਸ਼ਲ ਵਰਕਰ (ਉਸਦੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਤੋਂ ਇਲਾਵਾ) ਇਸ ਵਿੱਚ ਮਰੀਜ਼ ਦੇ ਬਹੁਤ ਮਦਦ ਕਰ ਸਕਦੇ ਦਵਾਈਆਂ : ਕੁਝ ਦਵਾਈਆਂ ਮਰੀਜ਼ ਦੀ ਸੌਫ਼ੀ ਰਹਿਣ ਵਿੱਚ ਮਦਦ ਕਰ ਸਕਦੀਆਂ ਹਨ। ਇਹ ਚੇਤੇ ਰੱਖਣਾ ਜ਼ਰੂਰੀ ਹੈ ਕਿ ਇਹ ਦਵਾਈਆਂ ਸ਼ਰਾਬੀਪਣ ਦਾ ਇਲਾਜ ਨਹੀਂ ਕਰਦੀਆਂ, ਸਿਰਫ਼ ਕਿਸੇ ਨਾ ਕਿਸੇ ਤਰ੍ਹਾਂ ਸੋਫ਼ੀ ਰਹਿਣ ਵਿੱਚ ਮਦਦ ਕਰਦੀਆਂ ਹਨ। ਡਾਇਸਲਫ਼ੀਰਾਮ ਅਜਿਹੀ ਦਵਾਈ ਹੈ ਜਿਸ ਨੂੰ ਲਗਾਤਾਰ ਲੈਣ ਤੇ ਸਰੀਰ ਅੰਦਰਲੇ ਰਸਾਇਣਾਂ ਵਿੱਚ ਅਜਿਹੀਆਂ ਤਬਦੀਲੀਆਂ ਹੋ ਜਾਂਦੀਆਂ ਹਨ ਕਿ ਸਰੀਰ ਅੰਦਰ ਸ਼ਰਾਬ ਤੋਂ ਬਨਣ ਵਾਲੇ ਨੁਕਸਾਨਦਾਇਕ ਰਸਾਇਣ (ਐਸੀਟੈਲਡੀਹਾਈਡ) ਖਾਰਜ ਨਹੀਂ ਹੁੰਦੇ ਅਤੇ ਉਨ੍ਹਾਂ ਦੇ ਸਰੀਰ ਵਿੱਚ ਜਮ੍ਹਾ ਹੋਣ ਕਰਕੇ ਕਈ ਅਣਚਾਹੇ ਲੱਛਣ ਪੈਦਾ ਹੋ ਜਾਂਦੇ ਹਨ ਜਿਵੇਂ ਘਬਰਾਹਟ, ਸਿਦਰਦ, ਚੱਕਰ, ਉਲਟੀਆਂ, ਤ੍ਰੇਲੀਆਂ, ਚਿਹਰਾ ਲਾਲ ਹੋ ਜਾਣਾ ਆਦਿ। ਇਨ੍ਹਾਂ ਲੱਛਣਾਂ ਦੇ ਸਮੂਹ ਨੂੰ 'ਅਲਕੋਹਲ' - ਡਾਇਸਲਫ਼ੀਰਾਮ ਰੀਐਕਸ਼ਨ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਰੀਐਕਸ਼ਨ ਦਾ ਡਰ ਮਰੀਜ਼ ਨੂੰ ਸ਼ਰਾਬ ਪੀਣ ਤੋਂ ਰੋਕਦਾ ਹੈ ਕਿਉਂਕਿ ਜ਼ਿਆਦਾ ਪੀਤੀ ਜਾਵੇ ਤਾਂ ਇਹ ਮੌਤ ਦਾ ਕਾਰਨ ਬਣ ਸਕਦਾ ਹੈ। ਇਹ ਦਵਾਈ ਦੇ 53 H