ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੂਪ ਣ ਤੋਂ ਪਹਿਲਾਂ ਇਸ ਸਬੰਧੀ ਸਾਰੀ ਜਾਣਕਾਰੀ ਮਰੀਜ਼ ਨੂੰ ਲਿਖਤੀ ਵਿੱਚ ਦਿੱਤੀ ਜਾਂਦੀ ਹੈ ਅਤੇ ਦਵਾਈ ਸ਼ੁਰੂ ਕਰਨ ਲਈ ਉਸਦੀ ਸਹਿਮਤੀ ਲਈ ਜਾਂਦੀ ਹੈ। ਇਹ ਇਖ਼ਲਾਕੀ ਤੌਰ 'ਤੇ ਜ਼ਰੂਰੀ ਹੈ ਅਤੇ ਕਾਨੂੰਨੀ ਤੌਰ 'ਤੇ ਵੀ। ਕਈ ਨੀਮ ਹਕੀਮ ਕਿਸਮ ਦੇ ‘ਡਾਕਟਰ ਡਾਈਸਲਫ਼ੀਰਾਮ ਨੂੰ ਪੀਸ ਕੇ ਪੁੜੀਆਂ ਬਣਾ ਕੇ ਵੇਚਦੇ ਹਨ ਅਤੇ ਮਰੀਜ਼ ਦੇ ਘਰ ਵਾਲੇ ਇਹ ਪੁੜੀਆਂ ਖਾਣੇ ਵਿੱਚ ਮਿਲਾ ਦਿੰਦੇ ਹਨ। ਮਰੀਜ਼ ਦੀ ਜਾਣਕਾਰੀ ਅਤੇ ਸਹਿਮਤੀ ਤੋਂ ਬਗੈਰ ਹੀ ਇਹ ਸਾਰਾ ਕੁਝ ਹੁੰਦਾ ਹੈ। ਭਾਵੇਂ ਮਰੀਜ਼ ਦੇ ਘਰ ਵਾਲਿਆਂ ਦੀ ਮਨਸ਼ਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। (ਉਹ ਮਰੀਜ਼ ਨੂੰ ਠੀਕ ਹੋਇਆ’ ਵੇਖਣਾ ਚਾਹੁੰਦੇ ਹਨ, ਪਰ ਇਸ ਵਾਸਤੇ ਅਪਣਾਇਆ ਜਾਣ ਵਾਲਾ ਉਪਰੋਕਤ ਤਰੀਕਾ ਗੌਰਵਾਜਬ, ਡਾਕਟਰ ਦੇ ਪੱਖ ਤੋਂ ਗੈਰ ਇਖਲਾਕੀ ਅਤੇ ਗ਼ੈਰ ਕਾਨੂੰਨੀ ਹੈ ਕਿਉਂਕਿ ਅਜਿਹਾ ਕਰਕੇ ਉਹ ਮਰੀਜ਼ ਨੂੰ ਮੌਤ ਦੇ ਖਤਰੇ ਦੇ ਸਪੁਰਦ ਕਰ ਦਿੰਦੇ ਹਨ। 201 ਇੱਕ ਹੋਰ ਦਵਾਈ ਨੌਲਟੈਕਸੋਨ ਹੈ ਜਿਸਨੂੰ ਮੁਢਲੇ ਤੌਰ 'ਤੇ ਸਮੈਕ ਤੇ ਅਫ਼ੀਮ ਵਰਗੇ ਨਸ਼ਿਆਂ ਦਾ ਮਾਨਸਿਕ ਪ੍ਰਭਾਵ ਰੋਕਣ ਲਈ ਵਰਤਿਆ ਜਾਂਦਾ ਹੈ। ਇਹ ਦਵਾਈ ਕੁਝ ਮਰੀਜ਼ਾਂ ਵਿੱਚ ਅਲਕੋਹਲ ਪੀਣ ਦੀ ਇੱਛਾ (ਕਰੋਵਿੰਗ ਨੂੰ ਘਟਾਉਂਦੀ ਹੈ। ਪਰ ਅਜੇ ਵੱਡੇ ਪੱਧਰ 'ਤੇ ਇਸ ਮਕਸਦ ਲਈ ਇਸਦਾ ਇਸਤੇਮਾਲ ਨਹੀਂ ਹੋਇਆ, ਇਸ ਲਈ ਇਸਦੇ ਨਤੀਜਿਆਂ ਬਾਰੇ ਯਕੀਨੀ ਤੌਰ 'ਤੇ ਕੁਝ ਕਹਿਣਾ ਮੁਸ਼ਕਿਲ ਅਲਕੋਹਲਿਕ ਅਨੋਨਿਮਸ ਅਤੇ ਐਲ-ਐਨੇਨ : ਅਲਕੋਹਲਿਕ ਅਨੋਨਿਮਸ ਇੱਕ ਅਜਿਹੀ ਸੰਸਥਾ ਹੈ ਜੋ ਸ਼ਰਾਬੀਪਣ ਦੇ ਮਰੀਜ਼ਾਂ ਸੋਫ਼ੀ ਰਹਿਣ ਵਿੱਚ ਅਤੇ ਆਪਣੀਆਂ ਸਮਾਜਿਕ ਅਤੇ ਮਾਨਸਕ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਮਦਦ ਕਰਦੀ ਹੈ। ਇਹ ਸੰਸਥਾ ਸਵੈਮ-ਸੇਵੀ ਅਤੇ ਇਸਦੇ ਮੈਂਬਰ ਆਪਣੀ ਅਤੇ ਇੱਕ ਦੂਜੇ ਦੀ ਸਹਾਇਤਾ ਆਪ ਕਰਦੇ ਹਨ ਅਤੇ ਇਹ ਸਰਕਾਰ 'ਤੇ ਜਾਂ ਕਿਸੇ ਹੋਰ 'ਤੇ ਕਿਸੇ ਵੀ ਤਰ੍ਹਾਂ