ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਰਭਰ ਨਹੀਂ ਹਨ। ਇਹ ਸੰਸਥਾ ਅਮਰੀਕਾ ਵਿੱਚ ਬਹੁਤ ਸਾਲ ਪਹਿਲਾਂ ਦੇ ਅਜਿਹੇ ਲੋਕਾਂ ਨੂੰ ਸ਼ੁਰੂ ਕੀਤੀ ਸੀ ਜੋ ਪਹਿਲਾਂ ਆਪ ਸ਼ਰਾਬੀਪਣ ਦੇ ਮਰੀਜ਼ ਰਹਿ ਚੁੱਕੇ ਸਨ। ਅੱਜ ਇਸ ਦੀਆਂ ਸ਼ਾਖਾਵਾਂ ਦੁਨੀਆਂ ਦੇ ਤਕਰੀਬਨ ਸਭ ਦੇਸ਼ਾਂ ਵਿੱਚ ਹਨ ਅਤੇ 1 ਕਰੋੜ ਤੋਂ ਵੱਧ ਇਸਦੇ ਮੈਂਬਰ ਹਨ। ਚੰਡੀਗੜ੍ਹ ਅਤੇ ਦੂਸਰੇ ਸ਼ਹਿਰਾਂ ਵਿੱਚ ਵੀ ਇਸਦੀਆਂ ਸ਼ਾਖਾਵਾਂ ਹਨ ਅਤੇ ਇਸ ਦੇ ਮੈਂਬਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਐਲ-ਐਨੌਨ ਇਸ ਦੀ ਸਹਿਯੋਗੀ ਸੰਸਥਾ ਹੈ ਜਿਸ ਵਿੱਚ ਸ਼ਰਾਬੀਪਣ ਦੇ ਮਰੀਜ਼ਾਂ ਦੇ ਨਜ਼ਦੀਕੀ ਰਿਸ਼ਤੇਦਾਰ ਮਿਲ ਬੈਠ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਹਨ ਅਲਕੋਹਲਿਕ ਅਨੋਨਿਮਸ ਦੀ ਮੈਂਬਰਸ਼ਿਪ ਲਈ ਕੋਈ ਫ਼ੀਸ ਨਹੀਂ ਹੁੰਦੀ। ਅਲਕੋਹਲਿਕ ਅਨੋਨਿਮਸ ਤੋਂ ਇਲਾਵਾ ਕਈ ਧਾਰਮਿਕ ਜਥੇਬੰਦੀਆਂ ਤੇ ਸੰਪ੍ਰਦਾਇ ਵੀ ਸ਼ਰਾਬੀਪਣ ਦੇ ਖਿਲਾਫ਼ ਕਾਫ਼ੀ ਕੰਮ ਕਰ ਰਹੇ ਹਨ। ਸਿੱਖ ਧਰਮ ਵਿੱਚ ਅੰਮ੍ਰਿਤਧਾਰੀ ਹੋਣ ਲਈ ਸਭ ਤਰ੍ਹਾਂ ਦੇ ਨਸ਼ਿਆਂ ਤੋਂ ਰਹਿਤ ਹੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਵੰਸ਼ਨੋ ਮੌਤ ਅਤੇ ਰਾਧਾ ਸੁਆਮੀ ਮੌਤ ਵੀ ਆਪਣੇ ਆਪਣੇ ਢੰਗ ਨਾਲ ਸ਼ਰਾਬ ਤੋਂ ਲੋਕਾਂ ਦਾ ਬਚਾਅ ਕਰਦੇ ਹਨ। ਚੌਥਾ ਪੜਾਅ ਚੌਥਾ ਅਤੇ ਆਖਰੀ ਪੜਾਅ ਬਹੁਤ ਮਹੱਤਵਪੂਰਣ ਪਰ ਨਾਲ ਹੀ ਬਹੁਤ ਮੁਸ਼ਕਿਲ ਵੀ ਹੈ। ਕਈ ਮਰੀਜ਼ ਅਤੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਵੀ ਇਸ ਪੜਾਅ ਤੱਕ ਨਹੀਂ ਪਹੁੰਚਦੇ। ਇਸ ਪੜਾਅ ਦਾ ਮੁੱਖ ਮਕਸਦ ਮਰੀਜ਼ ਦੀ ਮਰਜ਼ ਦੇ ਕਾਰਨਾਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਦਾ ਜਵਾਬ ਲੱਭਣਾ ਹੈ। ਕਈ ਮਰੀਜ਼ਾਂ ਵਿੱਚ ਸ਼ਰਾਬੀਪਣ ਦੇ ਪਿੱਛੇ ਕਿਸੇ ਨਾ ਕਿਸੇ ਮਾਨਸਕ ਬੀਮਾਰੀ ਦੇ ਲੱਛਣ ਛੁਪੇ ਹੋਏ ਹੁੰਦੇ ਹਨ। ਮਨੋਰੋਗ ਮਾਹਿਰ ਦਾ ਕੰਮ ਹੈ ਇਨ੍ਹਾਂ ਛੁਪੇ ਹੋਏ ਲੱਛਣਾਂ ਨੂੰ ਲੱਭਣਾ ਅਤੇ ਇਨ੍ਹਾਂ ਦਾ ਇਲਾਜ ਕਰਨਾ। ਬਹੁਤਿਆਂ ਮਰੀਜ਼ਾਂ ਵਿੱਚ ਉਦਾਸੀ ਸ਼ਰਾਬੀਪਣ ਦਾ