ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਰਨ ਹੁੰਦੀ ਹੈ। ਮਰੀਜ਼ ਆਪਣੀ ਬਾਹਰਮੁੱਖੀ ਜੀਵਨ ਸ਼ੈਲੀ ਅਤੇ ਵਿਓਹਾਰ ਦੇ ਪਿੱਛੋਂ ਆਪਣੀ ਉਦਾਸੀ ਨੂੰ ਲੁਕਾ ਲੈਂਦਾ ਹੈ। ਸ਼ਿਵ ਕੁਮਾਰ ਬਟਾਲਵੀ ਇਸ ਦੀ ਉਦਾਹਰਨ ਹੈ। ਉਸਦੀ ਉਦਾਸੀ ਉਸਦੇ ਗੀਤਾਂ ਵਿੱਚੋਂ ਸਾਫ਼ ਝਲਕਦੀ 'ਅਸਾਂ ਤਾਂ ਜੋਬਨ ਰੁੱਤੇ ਮਰਨਾ', 'ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ, 'ਮਾਏਂ ਨੀ ਮਾਏ ਸਾਡੇ ਗੀਤਾਂ ਦੇ ਨੈਣਾਂ ਵਿੱਚ .... ਆਦਿ ਅਨੇਕਾਂ ਗੀਤ ਉਦਾਸੀ ਦੇ ਰੋਗ ਦੇ ਕਈ ਲੱਛਣਾਂ ਨੂੰ ਉਜਾਗਰ ਕਰਦੇ ਹਨ ਪਰ ਉਸਦੀ ਉਦਾਸੀ ਉੱਤੇ ਸ਼ਰਾਬੀਪਣ ਦਾ ਪਰਦਾ ਪਿਆ ਰਿਹਾ ਅਤੇ ਇਹੀ ਪਰਦਾ ਉਸਨੂੰ ਹਮੇਸ਼ਾਂ ਲਈ ਛੁਪਾ ਗਿਆ। ਉਦਾਸੀ (ਡਿਪਰੈਸ਼ਨ) ਤੋਂ ਇਲਾਵਾ ਘਬਰਾਹਟ ਦੀ ਬੀਮਾਰੀ, ਛੋਬੀਆ ਅਤੇ ਕੁਛ ਸ਼ਖਸੀਅਤੀ ਵਿਗਾੜ ਸ਼ਰਾਬੀਪਣ ਦਾ ਕਾਰਨ ਹੋ ਸਕਦੇ ਹਨ। ਅਜਿਹੇ ਕੇਸਾਂ ਵਿੱਚ ਸ਼ਰਾਬੀਪਣ ਪਰਦੇ ਪਿਛਲੀ ਬੀਮਾਰੀ ਦਾ ਸਿਰਫ਼ ਇੱਕ ਲੱਛਣ ਬਣ ਕੇ ਰਹਿ ਜਾਂਦਾ ਹੈ ਅਤੇ ਜਿੰਨੀ ਦੇਰ ਅਸਲੀ ਬੀਮਾਰੀ ਦਾ ਇਲਾਜ ਨਾ ਕਰਕੇ ਸਿਰਫ਼ ਲੱਛਣਾਂ ਨੂੰ ਠੀਕ ਕਰਨ ਵਾਲੀ ਪਹੁੰਚ ਹੀ ਅਪਣਾਈ ਜਾਵੇ ਤਾਂ ਲੋਨਣ ਵਾਰ ਵਾਰ ਪਰਤ ਆਉਂਦੇ ਰਹਿਣਗੇ। ਜਾਂ ਫਿਰ ਇੱਕ ਲੱਛਣ ਹਟ ਜਾਏਗਾ, ਪਰ ਉਸਦੀ ਜਗ੍ਹਾ ਦੂਸਰਾ ਲੱਛਣ ਆ ਜਾਏਗਾ। ਉਦਾਹਰਨ ਵਜੋਂ ਕਈ ਮਰੀਜ਼ ਸ਼ਰਾਬ ਪੀਣੀ ਛੱਡ ਦਿੰਦੇ ਹਨ ਪਰ ਅਫ਼ੀਮ ਖਾਣੀ ਸ਼ੁਰੂ ਕਰ ਦਿੰਦੇ ਹਨ। ਉਪਰੋਕਤ ਮਾਨਸਕ ਬੀਮਾਰੀਆਂ ਤੋਂ ਇਲਾਵਾ ਦੂਜਾ ਵੱਡਾ ਕਾਰਨ ਮਨੁੱਖੀ ਰਿਸ਼ਤਿਆਂ ਵਿਚਲੇ ਵਿਗਾੜ ਅਤੇ ਗੁੰਝਲਾਂ ਕਰਕੇ ਪੈਦਾ ਹੋਣ ਵਾਲੀ ਮਾਨਸਿਕ ਪ੍ਰੇਸ਼ਾਨੀ ਹੁੰਦੀ ਹੈ ਜਿਸ ਤੋਂ ਵਕਤੀ ਰਾਹਤ ਲਈ ਕਈ ਲੋਕ ਸ਼ਰਾਬ ਦਾ ਸਹਾਰਾ ਲੱਭਦੇ ਹਨ। ਅਜਿਹੀਆਂ ਗੁੰਝਲਾਂ ਨੂੰ ਮਨੋਚਿਕਿਤਸਕ, ਕਾਊਂਸਲਰ ਜਾਂ ਸੋਸ਼ਲ ਵਰਕਰ ਦੀ ਮਦਦ ਨਾਲ ਦਾ ਸੁਲਝਾਇਆ ਜਾ ਸਕਦਾ ਹੈ। - ਕੁਝ ਲੋਕਾਂ ਵਾਸਤੇ ਆਪਣੀਆਂ ਮੁਸ਼ਕਿਲਾਂ ਤੋਂ ਰਾਹਤ ਪਾਉਣ ਲਈ ਸ਼ਰਾਬ ਦਾ ਸਹਾਰਾ ਲੈਣਾ ਇੱਕ ਸਿੱਝਣ 'ਢੰਗ "ਕੋਪਿੰਗ ਸਟ੍ਰੈਟਿਜੀ (Coping Strategy) ਬਣ ਜਾਂਦੀ ਹੈ। ਜਿੰਨੀ ਦੇਰ ਉਹ ਇਸ ਤਰੀਕੇ