ਪੰਨਾ:ਨਿਰਮੋਹੀ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

૧૦૧

ਵਾਲਾ ਹਿਸਾਬ ਏ। ਚਾਰ ਦਿਨ ਹੋਏ ਹਨ ਮੰਗਨੀ ਹੋਈ ਨੂੰ ਤੇ ਪੰਦਰਾਂ ਦਿਨ ਤਕ ਵਿਆਹ ਹੈ।'

'ਤੇ ਵਿਆਹ ਕੇਹੜੀ ਜਗਾ ਹੈ ਪਿਤਾ ਜੀ।'

'ਲਖਨਊ ਵਿਚ ਈ। ਆਪਨੀ ਮਾਲਾ ਦੀ ਇਕ ਸਹੇਲੀ ਹੈ ਪ੍ਰੀਤਮ, ਉਸ ਨਾਲ। ਇਹ ਵੀ ਮਜੇ ਦੀ ਗਲ ਹੈ ਇਕ। ਬਲਰਾਮ ਇੰਗਲੈਂਡ ਗਿਆ ਹੋਇਆ ਸੀ ਨਾ, ਬਰਿਸਟਰ ਬਨਨ ਵਾਸਤੇ। ਜਦੋਂ ਉਹ ਵਾਪਸ ਆਇਆ ਤਾਂ ਆਪਨੇ ਚਾਚੇ ਕੋਲ ਉਹ ਦਸ ਕੁ ਦਿਨ ਠਹਿਰਿਆ। ਪ੍ਰੀਤਮ ਤੇ ਰੋਜ਼ ਈ ਤਕਰੀਬਨ ਮਾਲਾ ਪਾਸ ਔਂਦੀ ਸੀ। ਇਕ ਦਿਨ ਬਲਰਾਮ ਨੇ ਪ੍ਰੀਤਮ ਨੂੰ ਦੇਖ ਲੀਤਾ । ਉਸ ਨਾਲ ਗੱਲ ਬਾਤ ਹੋ ਜਾਨ ਤੇ ਉਸਨੇ ਆਪਣੇ ਪਿਤਾ ਨੂੰ ਕਾਨਪੁਰ ਚਿਠੀ ਲਿਖ ਕੇ ਬੁਲਾ ਲੀਤਾ ਤੇ ਪ੍ਰੀਤਮ ਨਾਲ ਸ਼ਾਦੀ ਕਰਨ ਦੀ ਸਲਾਹ ਆਪਨੇ ਪਿਤਾ ਨੂੰ ਦਸ ਦਿਤੀ। ਅਮੀਰ ਚੰਦ ਤਟ ਫਟ ਕੋਈ ਫੈਸਲਾ ਨਾ ਕਰ ਸਕਿਆ। ਪਹਿਲੇ ਉਸ ਨੇ ਮਾਲਾ ਨਾਲ ਮਿਲ ਕੇ ਇਹ ਪਤਾ ਕੀਤਾ ਕਿ ਪ੍ਰੀਤਮ ਕਿਸ ਖਾਨਦਾਨ ਦੀ ਕੁੜੀ ਏ ਅਥਵਾ ਤੇਰੀ ਭਰਜਾਈ ਬਨਣ ਦੇ ਲਾਇਕ ਹੈ ਜਾਂ ਨਹੀਂ।

ਮਾਲਾ ਤੇ ਇਹ ਸੁਨਦੇ ਈ ਉਛਲ ਪਈ ਕਿ ਪ੍ਰੀਤਮ ਮੇਰੀ ਭਰਜਾਈ ਬਨਨ ਵਾਲੀ ਏ। ਪਰ ਖਾਨਦਾਨ ਦੀ ਗਲ ਕਰਦਿਆਂ ਉਸ ਕਿਹਾ, ਤਾਇਆ ਜੀ, ਜੇਕਰ ਤੁਸੀਂ ਕੁੜੀ ਚੰਗੀ ਪੜ੍ਹੀ ਲਿਖੀ ਸਮਝਦਾਰ ਚਾਹੁੰਦੇ ਹੋ ਤਾਂ, ਵੇਲਾ ਨਾ ਵੇਖੋ ਤੇ ਫੌਰਨ ਵਿਆਹ ਕਰ ਦਉ। ਤੇ ਜੇਕਰ ਤੁਸੀਂ ਖਾਨਦਾਨ ਵੇਖਣਾ ਚਾਹੁੰਦੇ ਹੋ ਤਾਂ ਉਹ ਕੋਈ ਬਹੁਤੇ ਅਮੀਰ ਘਰ ਦੀ ਕੁੜੀ ਨਹੀਂ ਹੈ। ਉਸ ਦਾ ਪਿਤਾ ਇਕ ਡਾਕਖਾਨੇ ਦਾ ਹੈਡ ਕਲਰਕ ਹੈ।