ਪੰਨਾ:ਨਿਰਮੋਹੀ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੨

ਨਿਰਮੋਹੀ

ਵੈਸੇ ਹਛਾ ਸ਼ਰੀਫ ਖਾਨਦਾਨ ਹੈ। ਬਸ ਇਕੋ ਗਲ ਹੈ ਜੋ ਉਹ ਬਹੁਤ ਅਮੀਰ ਨਹੀਂ ਹੈ, ਵਿਆਹ ਵਿਚ ਮੁੰਡੇ ਨੂੰ ਕੋਈ ਕੰਮ ਜਾਂ ਕੋਠੀ ਨਹੀਂ ਦੇ ਸਕਦਾ।

ਇਹ ਸੁਨ ਕੇ ਅਮੀਰ ਚੰਦ ਕੁਝ ਸੋਚੀ ਪੈ ਗਿਆ। ਉਹ ਚਾਹੁੰਦਾ ਸੀ ਮੁੰਡੇ ਦੀ ਸ਼ਾਦੀ ਉਥੇ ਕਰਾਂ ਜਿਥੋਂ ਏੱਨਾ ਦਾਜ ਦਹੇਜ ਮਿਲੇ ਕਿ ਮੇਰੀ ਕੋਠੀ ਭਰ ਜਾਏ। ਏੱਨਾਂ ਨਕਦ ਮਿਲੇ ਕਿ ਇਕ ਕੋਠੀ ਹੋਰ ਤਿਆਰ ਹੋ ਸਕੇ। ਪਰ ਮੁੰਡੇ ਦੀ ਪਸੰਦ ਵਲ ਦੇਖ ਉਹ ਮਨ ਮਸੋਸ ਕੇ ਰਹਿ ਗਿਆ। ਫਿਰ ਵੀ ਉਸ ਨੇ ਹੌਸਲਾ ਕਰਕੇ ਬਲਰਾਮ ਨੂੰ ਕਹਿ ਈ ਦਿਤਾ।

'ਦੇਖ ਬਲਰਾਮ, ਮੈਂ ਤੇਰੇ ਲਈ ਬੜੇ ਅਮੀਰ ਤੇ ਉਚੇ ਖਾਨਦਾਨ ਦੀ ਕੁੜੀ ਦੇਖ ਚੁਕਾ ਹੋਇਆ ਹਾਂ। ਲੱਖਾਂ ਦਾ ਮਾਲਕ ਹੈ ਉਸ ਦਾ ਪਿਓ। ਦਹੇਜ ਵਿਚ ਏਨਾ ਮਿਲੇਗਾ ਕਿ ਤੇਰੀਆਂ ਤਿੰਨਾਂ ਪੁਸ਼ਤਾਂ ਤਕ ਨਹੀਂ ਮੁਕ ਸਕੇਗਾ, ਮੇਰਾ ਕਹਿਨਾ ਮੰਨ ਤੇ ਪ੍ਰੀਤਮ ਦਾ ਖਿਆਲ ਦਿਲ ਚੋਂ ਕੱਢ ਦੇ।'

'ਨਹੀਂ, ਪਿਤਾ ਜੀ, ਇਹ ਕਦੀ ਨਹੀਂ ਹੋ ਸਕਦਾ। ਮੇਰਾ ਫੈਸਲਾ ਅੱਟਲ ਹੈ। ਕੀ ਤੁਸੀਂ ਪਾਲ ਪੋਸ ਕੇ ਪੜ੍ਹਾ ਲਿਖਾ ਕੇ ਇਸ ਲਈ ਮੈਨੂੰ ਸਿਆਨਾ ਕੀਤਾ ਏ ਕਿ ਮੇਰੀ ਕੀਮਤ ਵੱਟੋ? ਮੈਂ ਇਹ ਕਦੀ ਨਹੀਂ ਹੋਨ ਦੇਵਾਂਗਾ, ਮੈਨੂੰ ਦਹੇਜ ਵਰਗੇ ਕੋਹੜ ਤੋਂ ਸਖਤ ਨਫਰਤ ਹੈ। ਕੀ ਅਗੇ ਘਰ ਵਿਚ ਥੋੜਾ ਪੈਸਾ ਹੈ? ਤੇ ਫਿਰ ਮੈਂ ਜੋ ਬਰਿਸਟਰੀ ਪਾਸ ਕੀਤੀ ਏ, ਕੀ ਇਸ ਦੀ ਮਦਤ ਨਾਲ ਮੇਰੇ ਪਾਸ ਹੋਰ ਪੈਸਾ ਨਹੀਂ ਹੋ ਸਕਦਾ? ਪਿਤਾ ਜੀ, ਇਨਸਾਨ ਨੂੰ ਕਦੀ ਵੀ ਕਿਸੇ ਦੂਸਰੇ ਦੀ ਜਾਇਦਾਾ ਤੇ ਨਜ਼ਰ ਨਹੀਂ ਟਿਕੌਨੀ ਚਾਹੀਦੀ।'