ਪੰਨਾ:ਨਿਰਮੋਹੀ.pdf/108

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੦੮
ਨਿਰਮੋਹੀ

ਨਹੀਂ ਖਾਧੇ?'

'ਦੇਖ ਲੈ, ਮੇਰੇ ਵਲੋਂ ਕੋਈ ਨਾ ਨਹੀਂ।' ਮਾਲਾ ਨੇ ਕਿਹਾ। 'ਅਗੇ ਤੇਰੀ ਮਰਜੀ, ਖਾ ਜਾਂ ਨਾ। ਹਾਂ, ਸਚ! ਤੂੰ ਤੇ ਦਿਲੀ ਉਸ ਦੇ ਪਾਸ ਗਈ ਸੈਂ। ਕੀ ਮੇਰੀ ਕੋਈ ਗਲ ਬਾਤ ਨਹੀਂ ਹੋਈ?'

'ਤੇਰੀ ਗਲ ਬਾਤ? ਸਭ ਤੋਂ ਜਿਆਦਾ।'

'ਫਿਰ ਉਹਨਾ ਕੀ ਕਿਹਾ?'

'ਕਹਿਣਾ ਕੀ ਸੀ? ਉਥੇ ਤੇ ਗਲ ਈ ਹੋਰ ਬਨੀ ਪਈ ਹੈ।'

'ਉਹ ਕੀ?'

'ਗਲ ਇਉਂ ਹੈ, ਕਿ ਤੇਰੀਆਂ ਭੇਜੀਆਂ ਪਹਿਲੀਆਂ ਚਿਠੀਆਂ ਤੇ ਠੀਕ ਹਨ। ਪਰ ਜੇਹੜੀਆਂ ਹੁਣ ਵਾਲੀਆਂ ਦੋ ਚਿਠੀਆਂ ਹਨ ਉਹ ਕੁਝ ਹੈਰਾਨੀ ਵਾਲੀਆਂ ਨੇ। ਕਿਉਂਕਿ ਤੂੰ ਜੋ ਪਹਿਲੀ ਚਿਠੀ ਪਾਈ ਸੀ ਉਥੇ ਉਸ ਚਿਠੀ ਦਾ ਇਕ ਵੀ ਲਫਜ਼ ਤੇਰੀ ਤਬੀਅਤ ਨਾਲ ਨਹੀਂ ਮਿਲਦਾ। ਪਰ ਲਿਖਾਈ ਸਾਫ ਤੇਰੇ ਹਥਾਂ ਦੀ ਹੈ। ਤੇ ਦੁਸਰੀ ਚਿਠੀ ਇਸ ਤੋਂ ਵੀ ਅਲਗ ਥਲਗ। ਤੇ ਫਿਰ ਜੋ ਜਵਾਬ ਮੇਰੇ ਵੀਰ ਨੇ ਉਥੋਂ ਭੇਜੇ ਹਨ ਉਹ ਹੋਰ ਨੇ ਤੇ ਤੇਰੇ ਪਾਸ ਜੋ ਪਹੁੰਚੇ ਹਨ ਉਹਨਾਂ ਤੋਂ ਬਿਲਕੁਲ ਉਲਟ। ਪਰ ਲਿਖਾਈ ਬਰਾਬਰ ਪ੍ਰੇਮ ਵੀਰ ਦੇ ਹਥਾਂ ਦੀ ਏ, ਕਾਫੀ ਮਗਜ਼ ਖਪਾਈ ਤੋਂ ਪਿਛੋਂ ਏਸੇ ਨਤੀਜੇ ਤੇ ਪਹੁੰਚੇ ਹਾਂ ਜਰੂਰ ਰਸਤੇ ਵਿਚ ਇਹ ਚਿਠੀਆਂ ਦੀ ਗੜਬੜੀ ਹੋਈ ਏ। ਪਰ ਸਵਾਲ ਇਹ ਉਠਦਾ ਹੈ ਕਿ ਲਿਖਾਵਟ ਵਿਚ ਕਿਉਂ ਨਾ ਫਰਕ ਪਿਆ ਜਦ ਕਿ ਇਹ ਚਿਠੀਆਂ ਦਾ ਮਜਮੂਨ ਦੋਵਾਂ ਦਾ