ਪੰਨਾ:ਨਿਰਮੋਹੀ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੧੦੯

ਇਕ ਦਮ ਬਦਲ ਚੁੱਕਾ ਹੈ। ਨਾ ਕੋਈ ਤੇਰਾ ਜੁਗਿੰਦਰ ਨਾਲ ਵਾਸਤਾ, ਨਾ ਕੋਈ ਤੂੰ ਉਸ ਨੂੰ ਟਿਊਟਰ ਹੀ ਲਾਇਆ। ਫਿਰ ਇਹ ਮਾਮਲਾ ਕੀ ਹੈ? ਕਿਸੇ ਦੀ ਸਮਝ ਵਿਚ ਕੁਝ ਵੀ ਨਹੀਂ ਔਂਦਾ।'

'ਕਮਾਲ ਏ! ਕਿਸ ਤਰਾਂ ਹੋ ਗਿਆ ਇਹ ਸਭ ਕੁਛ? ਤੇ ਨਾਲੇ ਬਿਮਲਾ, ਮੈਂ ਤੇ ਚਿਠੀ ਵੀ ਇਕੋ ਪਾਈ ਸੀ, ਇਹ ਦੋ ਕਿਥੋਂ ਹੋ ਗਈਆਂ। ਦੂਸਰੀ ਚਿਠੀ ਉਤੇ ਤੇ ਮੈਂ ਗਲਤ ਫੈਹਮੀ ਦੂਰ ਕਰਨ ਦੀ ਕੋਸ਼ਸ਼ ਕੀਤੀ ਸੀ। ਕੀ ਉਸ ਵਿਚ ਵੀ ਇਹੋ ਜਹੀਆਂ ਉਲ ਜਲੂਲ ਗਲਾਂ ਲਿਖੀਆਂ ਹੋਈਆਂ ਸਨ?'

'ਨਹੀਂ, ਉਸੇ ਚਿਠੀ ਨੇ ਤੇ ਸਾਰਾ ਮਾਲਾ ਸਾਫ ਕੀਤਾ ਹੈ ਉਸੇ ਚਿਠੀ ਨੂੰ ਪੜ੍ਹਕੇ ਤਾਂ ਪ੍ਰੇਮ ਵੀਰ ਲਖਨਊ ਔਣ ਲਈ ਤਿਆਰ ਹੋ ਰਹੇ ਸਨ, ਕਿ ਪਤਾ ਕਢਾਂ, ਮਾਮਲਾ ਕੀ ਹੈ। ਪਰ ਮਾਮੀ ਜੀ ਦਾ ਸਵਰਗ ਵਾਸ ਹੋ ਗਿਆ ਤੇ ਵੀਰ ਨੂੰ ਰੁਕ ਜਾਨਾ ਪਿਆ।'

ਬੜਾ ਸਿਰ ਖਪਾਇਆ ਦੋਵਾਂ ਨੇ, ਪਰ ਲਖ ਕੋਸ਼ਸ਼ ਤੋਂ ਵੀ ਉਹ ਅਸਲੀ ਨੁਕਤੇ ਤੇ ਨਾ ਪਹੁੰਚ ਸਕੀਆਂ। ਥੋੜਾ ਚਿਰ ਹੋਰ ਇਧਰ ਉਧਰ ਦੀਆਂ ਗਪਾਂ ਮਾਰ ਬਿਮਲਾਂ ਤਾਂ ਉਠ ਕੇ ਆਪਨੇ ਘਰ ਚਲੀ ਗਈ। ਮਾਲਾ ਘਰ ਦੇ ਕੰਮਾਂ ਧੰਧਿਆਂ ਵਿਚ ਰੁਝ ਗਈ।

***