ਪੰਨਾ:ਨਿਰਮੋਹੀ.pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
૧૧
ਨਿਰਮੋਹੀ

ਮਤਲਬ ਕੀ ਯੇ ਦੁਨੀਆਂ ਸਾਰੀ।
ਸਦਾ ਚੜ੍ਹੀ ਰਹੇ ਪਾਪ ਖੁਮਾਰੀ।
ਨਾ ਜਿੰਦ ਨਮਾਨੀ ਰੋਲ
ਐ ਮੰਨ ਤੂੰ
ਸੰਭਲ ਸੰਭਲ ਮਤ ਡੋਲ।

ਜਿਉਂ ਮਹਾਤਮਾ ਗਾਨਾ ਗਾਈ ਜਾਂਦੇ ਸੀ ਉਹਨਾਂ ਦੀ ਮਸਤੀ ਵਧਦੀ ਹੀ ਜਾਂਦੀ ਸੀ। ਇਸ ਹਾਲਤ ਵਿਚ ਉਹਨਾਂ ਨੂੰ ਬੁਲੌਣਾ ਠੀਕ ਨਾ ਸਮਝ ਅਸੀਂ ਅਪਨੇ ਡੇਰੇ ਵਾਪਸ ਆ ਗਏ। ਸਾਨੂੰ ਝਟ ਹੀ ਨੀਂਦਰ ਆ ਗਈ ਤੇ ਰਾਤ ਪਤਾ ਨਹੀਂ ਕੇਹੜੇ ਵੇਲੇ ਬੀਤ ਗਈ।

ਕੁੰਭ ਦਾ ਮੇਲਾ ਸੀ। ਚਾਰੇ ਪਾਸੇ ਜਿਧਰ ਵੀ ਨਜ਼ਰ ਮਾਰੋ ਰੌਣਕ ਹੀ ਰੌਣਕ ਦਿਸਦੀ ਸੀ। ਗੰਗਾ ਦੇ ਤੱਟ ਉਤੇ ਲੱਖਾਂ ਦੀ ਗਿਣਤੀ ਵਿਚ ਬਚੇ ਬੁਢੇ ਜਵਾਨ ਇਸਤਰੀਆਂ ਤੋਂ ਮਰਦ ਅਸ਼ਨਾਨ ਕਰ ਰਹੇ ਸਨ। ਵਿਸਾਖ ਦਾ ਮਹੀਨਾ ਖੇੜੇ ਦਾ ਮਹੀਨਾ ਸੀ। ਆਲੇ ਦੁਵਾਲੇ ਸਭ ਖੁਸ਼ਹਾਲੀ ਹੀ ਖੁਸ਼ਹਾਲੀ ਦਿਖਾਈ ਦੇ ਰਹੀ ਸੀ। ਮੈਂ ਤੇ ਮੇਰੇ ਮਿਤਰ ਨੇ ਸਵੇਰ ਦਾ ਨਾਸ਼ਤਾ ਕੀਤਾ ਤੇ ਸੈਰ ਦੀ ਦਲੀਲ ਕਰ ਬਾਹਰ ਨੂੰ ਤੁਰ ਪਏ। ਸਾਰਾ ਦਿਨ ਤੇ ਕਾਫੀ ਰਾਤ ਗਏ ਤੱਕ ਆਸ਼ਰਮਾਂ ਤੇ ਆਸ ਪਾਸ ਦੀਆਂ ਪਹਾੜੀ ਸੀਨਰੀਆਂ ਦੀ ਸੈਰ ਕਰਦੇ ਹੋਏ ਅਸੀਂ ਬਿਨਾ ਕੁਝ ਖਾਧੇ ਪੀਤੇ ਹੀ ਘਰ ਪਹੁੰਚੇ। ਖਾਣ ਪੀਣ ਦੀ ਭਲਾ ਕਿਨੂੰ ਖਿਚ ਸੀ। ਅਸੀਂ ਪਹਿਲੀ ਵਾਰ ਅਜੇ ਹਰਦੁਵਾਰ ਆਏ ਸਾਂ। ਤੇ ਸੈਰ ਕਰਨ ਦਾ ਸ਼ੌਕ ਸੀ ਸਾਨੂੰ ਬੇਹਦ । ਫੇਰ ਭਲਾ ਅਸੀਂ ਘਰ ਕਿਉਂ ਰਕਦੇ। ਰਾਤੀ ਸੈਰ ਕਰਦੇ ਕਰਦੇ