ਪੰਨਾ:ਨਿਰਮੋਹੀ.pdf/112

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
૧૦੬
ਨਿਰਮੋਹੀ

'ਅਛਾ, ਮੇੈਂ ਜ਼ਰੂਰ ਆਵਾਂਗਾ, ਪਿਤਾ ਜੀ। ਤੇ ਨਾਲੇ ਮੈਨੂੰ ਕੁਝ ਹੋਰ ਵੀ ਜ਼ਰੂਰੀ ਕੰਮ ਹਨ ਲਖਨਊ।'

'ਸਾਨੂੰ ਪਤਾ ਹੈ ਜੋ ਤੈਨੂੰ ਜ਼ਰੂਰੀ ਕੰਮ ਹਨ।'

ਪਿਤਾ ਦੇ ਮੂੰਹੋਂ ਇਹ ਸੁਨਕੇ ਪ੍ਰੇਮ ਜਰਾ ਸ਼ਰਮਿੰਦਾ ਜਿਹਾ ਹੋ ਗਿਆ। ਤੇ ਝੇਪ ਮਿਟਾਨ ਖਾਤਰ ਉਹ ਗਲ ਦੁਸਰੀ ਤਰਫ ਪੌਂਦਾ ਹੋਇਆ ਬੋਲਿਆ, 'ਚੰਗਾ, ਪਿਤਾ ਜੀ, ਗਡੀ ਦਾ ਵਕਤ ਹੋ ਗਿਆ ਹੈ, ਮੈਂ ਕਾਰ ਬਾਹਰ ਕਢਵਾਨਾਂ।' ਤੇ ਇਸ ਤੋਂ ਪਿਛੋਂ ਉਹ ਆਪਨੀ ਮਾਤਾ, ਪਿਤਾ ਤੇ ਭੈਣ ਨੂੰ ਗਡੀ ਚੜ੍ਹਾਨ ਲਈ ਸਟੇਸ਼ਨ ਤੇ ਲੈ ਗਿਆ।

***

ਬਾਰਾਂ

ਇਕ ਐਸਾ ਜਵਾਰੀਆ ਜੋ ਲਗਾਤਾਰ ਕਈਆਂ ਚਿਰਾਂ ਤੋਂ ਹਾਰਦਾ ਹੀ ਚਲਿਆ ਔਂਦਾ ਹੋਵੇ ਤੇ ਇਕ ਦਮ ਹੀ ਲਖਾਂ ਜਿਤ ਜਾਏ, ਜਾਂ ਇਕ ਐਸਾ ਇਨਸਾਨ ਜਿਸਨੂੰ ਐਵੇਂ ਭੁਲ ਭੁਲੇਖੇ ਹੀ ਕਿਧਰੋਂ ਕਾਰੂੰ ਦਾ ਖਜ਼ਾਨਾ ਮਿਲ ਪਿਆ ਹੋਵੇ ਜਾਂ ਮਿਟੀ ਫੋਲਦੇ ਫੋਲਦੇ ਕੰਕਰਾਂ ਦੀ ਥਾਂ ਉਸ ਦੇ ਹਥ ਵਿਚ ਹੀਰਿਆਂ ਦੀਆਂ ਕਣੀਆਂ ਆ ਜਾਨ ਤਾਂ ਉਹ ਖੁਸ਼ੀ ਵਿਚ ਖੀਵਾ ਹੋ ਉਠਦਾ ਹੈ। ਖੁਸ਼ੀ ਵਿਚ, ਉਸਦਾ ਪੈਰ ਜਮੀਨ ਤੇ ਲਗਦਾ। ਇਹੋ ਹਾਲਤ ਇਸ ਵੇਲੇ ਮਾਲਾ ਦੀ ਸੀ। ਜਦੋਂ ਉਸ ਵਿਚ ਖੀਵਾ