ਪੰਨਾ:ਨਿਰਮੋਹੀ.pdf/117

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
૧૧૧
ਨਿਰਮੋਹੀ

ਜਰੂਰ ਪਹੁੰਚ ਗਈ ਹੋਵੇਗੀ। ਥੋੜਾਂ ਚਿਰ ਸੋਚਨ ਤੇ ਉਸ ਫੈਸਲਾ ਕੀਤਾ ਕਿ ਚਲੋ, ਮਾਲਾ ਨੂੰ ਅਪਨੀ ਸਾਰੀ ਗਲਤੀ ਦਸ ਕੇ ਮਾਫੀ ਮੰਗ ਲੈਂਦਾ ਹਾਂ, ਉਹ ਬੜੀ ਹੀ ਨੇਕ ਤੇ ਕੋਮਲ ਦਿਲ ਦੀ ਕੁੜੀ ਹੈ, ਮੈਨੂੰ ਜਰੂਰ ਮਾਫ ਕਰ ਦੇਵੇ। ਤੇ ਇਹ ਸੰਕਟ ਦਾ ਵੇਲਾ ਸਿਰ ਤੋਂ ਟਲ ਜਾਵੇਗਾ। ਅਰ ਪ੍ਰੇਮ ਦੇ ਕੰਨ ਵਿਚ ਇਹ ਭਿਨਕ ਪੈਣੋਂ ਬਚ ਜਾਵੇਗੀ। ਤੇ ਮੇਰਾ ਪ੍ਰੇਮ ਨਾਲ ਪਿਆਰ ਵੀ ਬਨਿਆ ਰਹਿ ਜਾਏਗਾ। ਜਦੋਂ ਪ੍ਰੇਮ ਏਥੋਂ ਹੋ ਕੇ ਵਾਪਸ ਦਿੱਲੀ ਚਲਾ ਜਾਵੇ ਤਾਂ ਫਿਰ ਕੋਈ ਨਵੀਂ ਚਾਲ ਖੇਲਾਂਗਾ। ਉਹ ਸਮਝਦੀ ਹੈ ਕਿ ਮੈਂ ਜੁਗਿੰਦਰ ਨੂੰ ਠੁਕਰਾ ਕੇ, ਸੌਖੇ ਹੀ ਪ੍ਰੇਮ ਨਾਲ ਵਿਆਹ ਕਰ ਲਵਾਂਗੀ। ਪਰ ਉਸ ਬੋਲੀ ਨੂੰ ਇਹ ਨਹੀਂ ਪਤਾ ਕਿ ਜੁਗਿੰਦਰ ਨੂੰ ਠੁਕਰਾਨ ਵਾਲਾ ਕਦੀ ਸੁਖ ਦਾ ਸਾਹ ਨਹੀਂ ਲੈ ਸਕਦਾ।

ਚਾਹੇ ਪ੍ਰੇਮ ਮੇਰਾ ਮਿੱਤਰ ਹੈ, ਮੈਨੂੰ ਉਸ ਨਾਲ ਇਵੇਂ ਮਿਤਰ ਧਰੋ ਨਹੀਂ ਕਰਨਾ ਚਾਹੀਦਾ। ਪਰ ਜੋ ਸਾਰੇ ਕਾਲਜ ਵਿਚ ਮੇਰੀ ਬਦਨਾਮੀ ਹੋ ਚੁਕੀ ਹੈ, ਮੈਂ ਸਹਾਰ ਨਹੀਂ ਸਕਦਾ। ਕਾਲਜ ਦੇ ਮੁੰਡਿਆਂ ਕੁੜੀਆਂ ਨੇ ਮੇਰਾ ਨੱਕ ਵਿਚ ਦਮ ਕਰ ਰਖਿਆ ਹੈ।

ਮੇਰੀ ਬਚਪਨ ਤੋਂ ਇਹ ਆਦਤ ਹੈ ਕਿ ਜੋ ਮੇਰੇ ਨਾਲ ਉਹ ਸਲੂਕ ਕਰੇਗਾ ਮੈਂ ਉਸ ਨੂੰ ਕੁਚਲ ਕੇ ਰਖ ਦੇਵਾਂਗਾ। ਤੇ ਅਜੇ ਤਕ ਆਪਨੇ ਉਸ ਅਸੂਲ ਤੇ ਪਕਾ ਹਾਂ। ਮੈਂ ਇਹ ਵਿਆਹ ਕਦੀ ਨਹੀਂ ਹੋਨ ਦੇਵਾਂਗਾ। ਇਸ ਪ੍ਰੇਮ ਦੇ ਗਲ 'ਚ ਮਾਲਾ ਕਦੀ ਵੀ ਨਹੀਂ ਪੈਣ ਦਿਆਂਗਾ। ਚਾਹੇ ਮੇਰੀ ਆਪਣੀ ਜਾਨ ਕਿਉਂ ਨਾ ਚਲੀ ਜਾਵੇ। ਮਾਲਾ ਤੇ ਪ੍ਰੇਮ ਉਮਰ ਭਰ ਵਖਰੇ