ਪੰਨਾ:ਨਿਰਮੋਹੀ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

૧ર

ਨਿਰਮੋਹੀ

ਜਦ ਅਸੀਂ ਸੰਤਾਂ ਦੀ ਕੁਟੀਆ ਪਾਸ ਗਏ ਤੇ ਉਹਨਾਂ ਨੂੰ ਮਸਤੀ ਵਿਚ ਮਖਮੂਰ ਦੇਖ ਵਾਪਸ ਆ ਗਏ। ਤਾਂ ਸਵੇਰੇ ਉਹਨਾਂ ਨੂੰ ਮਿਲਨ ਦੀ ਦਿਲ ਵਿਚ ਆਸ ਲੈਂਦੇ ਆਏ ਕਿ ਕੁਝ ਵੀ ਹੋਵੇ ਸੰਤਾਂ ਦੇ ਸਵੇਰੇ ਜਰੁਰ ਦਰਸ਼ਨ ਕਰਾਂਗੇ। ਏਸੇ ਆਸ ਨੂੰ ਲੈ ਰਾਤੀ ਉਸਲਵਟੇ ਲੈਂਦਿਆਂ ਰਾਤ ਕਟੀ ਤੇ ਸਵੇਰੇ ਜਾਨ ਲਈ ਆਪਨੇ ਮਿਤਰ ਨੂੰ ਕਿਹਾ।

ਸਵੇਰੇ ਜਦ ਅਸੀਂ ਤੁਰਨ ਲਗੇ ਤਾਂ ਪ੍ਰਕਾਸ਼ ਨੇ ਕਿਹਾ--

'ਜਸਪਾਲ ! ਯਾਰ ਉਸ ਰਾਤ ਵਾਲੇ ਸੰਤ ਮਹਾਤਮਾਂ ਦੀ ਕੁਟੀਆ ਦਾ ਪਤਾ ਵੀ ਏ ਕਿ ਉਹ ਕਿਧਰ ਏ ? ਕਿ ਐਵੇਂ ਈ ਧਕੇ ਧੋੜੇ ਖਾਣ ਤੁਰ ਪਿਆ ਏ ?'

'ਇਹ ਤੇ ਪਤਾ ਨਹੀਂ, ਪ੍ਰਕਾਸ਼, ਉਸ ਵੇਲੇ ਸੈਰ ਕਰਦੇ ਕਰਦੇ ਅਸੀਂ ਕਿਥੋਂ ਤੱਕ ਨਿਕਲ ਗਏ ਸਾਂ। ਤੇ ਤੈਨੂੰ ਪਤਾ ਈ ਏ ਕਿਨੀ ਮੁਸ਼ਕਲ ਨਾਲ ਰਸਤਾ ਲਭ ਕੇ ਡੇਰੇ ਵਾਪਸ ਆਏ ਸਾਂ।

'ਹਾਂ ਇਹ ਤਾਂ ਪਤਾ ਈ ਹੈ। ਨਾ ਰਸਤਾ ਮਿਲਦਾ ਤਾਂ ਪਤਾ ਨਹੀਂ ਕਿਥੇ ਕਿਥੇ ਠੇਡੇ ਖਾਨੇ ਪੈਂਦੇ। ਪਰ ਮੇਰਾ ਖਿਆਲ ਹੈ ਕਿ ਸੰਤਾਂ ਦੀ ਕੁਟੀਆ ਹੈ ਕਿਧਰੇ ਨਜ਼ਦੀਕ ਈ।

..ਅਛਾ, ਇਹ ਤੇ ਹੋਇਆ, ਪਰ ਤੈਨੂੰ ਉਹਨਾਂ ਨਾਲ ਏਨਾਂ ਪ੍ਰੇਮ ਕਿਉਂ ? ਕਿਧਰੇ ਸੰਤ ਬਨਣ ਦੀ ਸਲਾਹ ਤੇ ਨਹੀਂ ਕਰ ਬੇਠਾ ? ਪ੍ਰਕਾਸ਼ ਨੇ ਸ਼ਰਾਰਤ ਭਰੇ ਭਾਵ ਨਾਲ ਕਿਹਾ।

'ਕੀ ਦੱਸਾਂ ! ਪ੍ਰਕਾਸ਼, ਮੈਨੂੰ ਕੁਝ ਪ੍ਰੇਮ ਜਿਹਾ ਹੋ ਗਿਆ ਏ ਉਹਨਾਂ ਨਾਲ। ਜਿਥੇ ਉਹਨਾਂ ਦਾ ਮਧੁਰ ਗੀਤ ਸੁਣ ਕੇ ਜਾਨਵਰ ਵੀ ਮਿਟੀ ਦੇ ਬੁਤ ਬਨ ਕੇ ਪਾਸ ਖਲੋ ਰਹੇ ਸਨ।