ਪੰਨਾ:ਨਿਰਮੋਹੀ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੯

ਨਿਰਮੋਹੀ

ਨਜ਼ਰ ਆ ਰਹੇ ਸਨ।

ਵਿਆਹ ਹੋ ਗਿਆ। ਪਰ ਪ੍ਰੇਮ ਨਾ ਆਇਆ। ਮਾਲਾ ਦਾ ਦਿਲ ਧੱਕ ਧੱਕ ਕਰਨ ਲਗਾ। ਉਸਨੇ ਸੋਚਿਆ, ਚਿਠੀਆਂ ਦਾ ਜਵਾਬ ਵੀ, ਮੈਨੂੰ ਉਲਟ ਪੁਲਟ ਔਂਦਾ ਰਿਹਾ ਹੈ, ਸ਼ਾਇਦ ਪ੍ਰੇਮ ਦਾ ਦਿਲ ਮੇਰੇ ਵਲੋਂ ਫਿਕਾ ਨਾ ਪੈ ਗਿਆ ਹੋਵੇ। ਪਰ ਇਹ ਹੋ ਨਹੀਂ ਸਕਦਾ। ਸਾਡੀ ਬਚਪਨ ਦੀ ਪ੍ਰੀਤ ਬਿਨਾਂ ਕਿਸੇ ਕਾਰਨ ਤੋਂ ਟੁੱਟ ਜਾਏ, ਇਹ ਕਿਦਾਂ ਹੋ ਸਕਦਾ ਹੈ? ਸੋਚ ਸੋਚ ਉਸਨੇ ਇਕ ਚਿਠੀ ਪ੍ਰੇਮ ਵਲ ਹੋਰ ਲਿਖੀ ਤੇ ਲੈਟਰ ਬਕਸ ਵਿੱਚ ਸੁਟ ਦਿਤੀ।

ਉਧਰ ਜੁਗਿੰਦਰ ਫੂਲ ਕੁਮਾਰੀ ਨਾਲ ਗੰਡ ਤਰੁਪ ਕਰਕੇ, ਪ੍ਰੇਮ ਦੀ ਕੋਠੀ ਦੇ ਚੱਕਰ ਲੌਣ ਲਗ ਪਿਆ। ਦਿਨ ਦੇ ਕੋਈ ਦੋ ਵਜੇ ਦਾ ਵਕਤ ਸੀ। ਚਿਠੀ ਸ਼ਾਨ ਨੇ ਪ੍ਰੇਮ ਦੇ ਨਾਂ ਦੀ ਚਿੱਠੀ ਕੋਠੀ ਦੇ ਬਾਹਰ ਲਗੇ ਲੈਟਰ ਬਕਸ ਵਿਚ ਸੁਟਨੀ ਚਾਹੀ, ਪਰ ਸੁਟਨ ਤੋਂ ਪਹਿਲੇ ਹੀ ਜੁਗਿੰਦਰ ਨੇ ਉਹ ਆਪਣੇ ਕਬਜੇ ਵਿਚ ਕਰਦੇ ਹੋਏ ਨੇ ਕਿਹਾ- ਮਿਸਟਰ ਪੋਸਟ ਮੈਨ, ਪ੍ਰੇਮ ਸਾਹਿਬ ਦੁਕਾਨ ਤੇ ਹਨ ਤੇ ਮੈਂ ਉਥੇ ਜਾ ਰਿਹਾ ਹਾਂ। ਇਸ ਲਈ ਇਹ ਲਫਾਵਾਂ ਮੈਨੂੰ ਦੇ ਦਿਓ ਤਾਂ ਕਿ ਮੈਂ ਉਸਨੂੰ ਦੁਕਾਨ ਤੇ ਪਹੁੰਚਾ ਦੇਵਾਂ।

ਅਸਲ ਗਲ ਇਹ ਸੀ ਕਿ ਪ੍ਰੇਮ ਤੇ ਵਿਚਾਰਾ ਫੂਲ ਦੇ ਪੰਜੇ ਵਿਚ ਫਸ ਚਕਾ ਸੀ। ਕਰਮ ਤੇ ਰਹੀਮ ਦੋਵੇਂ ਹੀ ਉਸਨੂੰ ਫਸਾ ਕੇ ਫੂਲ ਦੇ ਮਕਾਨ ਵਿਚ ਬੰਦ ਕਰ ਚੁਕੇ ਸਨ। ਸਵੇਰੇ ਜਦ ਪ੍ਰੇਮ ਜਾਨ ਲਗਾ ਤਾਂ ਰਸਤੇ ਵਿਚ ਪਿਛਲੇ ਪਾਸਿਉਂ ਮੌਕਾ ਪਾਂਦੇ ਹੀ ਉਸਦੇ ਸਿਰ ਵਿਚ ਕਰੀਮ ਨੇ ਡੰਡਾ ਮਾਰਿਆ ਜਿਸ