ਪੰਨਾ:ਨਿਰਮੋਹੀ.pdf/124

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ੧੧੬

ਨਿਰਮੋਹੀ

ਰੋਕਲ ਪ੍ਰੇਮ ਬੇਹੋਸ਼ ਹੋ ਗਿਆ ਤੇ ਉਹ ਦੋਵੇਂ ਹੀ ਉਸਨੂੰ ਚੁੱਕ ਕੇ ਲੈ ਗਏ। ਬੇਹੋਸ਼ੀ ਦੀ ਹਾਲਤ ਵਿਚ ਹੀ ਉਸਨੂੰ ਫੂਲ ਦੇ ਚੁਬਾਰੇ ਵਿਚ ਪੁਚਾਇਆ ਗਿਆ। ਚਿਠੀ ਲੈ ਕੇ ਜੁਗਿੰਦਰ ਸਿਧਾ ਫੂਲ ਕੁਮਾਰੀ ਦੇ ਮਕਾਨ ਤੇ ਗਿਆ ਤੇ ਉਥੇ ਬੈਠ ਚਿਠੀ ਖੋਲ ਕੇ ਪੜ੍ਹਨ ਲਗਾ। ਲਿਖਿਆ ਸੀ- ਮੇਰੇ ਜੀਵਨ ਧਨ,

ਦਿਲ ਦੀ ਡੂੰਘਾਈ ਵਿਚੋਂ ਪ੍ਰੇਮ ਸਹਿਤ ਸਮਸਤੇ। ਉਪ੍ਰੰਤ ਬੇਨਤੀ ਹੈ ਕਿ ਤੁਸੀਂ ਏੱਨੇ ਕੋਰੇ ਹੋ ਜਾਉਗੇ, ਮੈਨੂੰ ਸੁਪਨੇ ਵਿਚ ਵੀ ਆਸ ਨਹੀਂ ਸੀ। ਮੈਂ ਤੇ ਤੁਸਾਂ ਨੂੰ ਆਪਣੇ ਹਿਰਦੇ ਦਾ ਮਾਲਕ ਬਨਾ ਚੁਕੀ ਸਾਂ। ਪਰ ਤੁਸੀਂ ਮੇਰੀ ਰਤੀ ਜਿੰਨੀ ਵੀ ਕਦਰ ਨਾ ਕੀਤੀ। ਜੋ ਚਿਠੀਆਂ ਮੈਂ ਪੌਂਦੀ ਰਹੀ ਤੁਸੀਂ ਉਨ੍ਹਾਂ ਦਾ ਜਵਾਬ ਵੀ ਉਲਟ ਈ ਦੇਂਦੇ ਰਹੇ। ਵਿਆਹ ਤੇ ਔਣ ਦਾ ਇਕਰਾਰ ਕੀਤਾ, ਪਰ ਨਾ ਆਏ। ਮੇਰੇ ਪਾਸੋਂ ਐਹੋ ਜਹੀ ਕੇਹੜੀ ਗਲਤੀ ਹੋ ਗਈ ਹੈ। ਜਿਸ ਦੀ ਮੈਨੂੰ ਇਹ ਸਜਾ ਮਿਲ ਰਹੀ ਹੈ। ਅਗਰ ਮੇਰਾ ਕੋਈ ਕਸੂਰ ਹੈ। ਤਾਂ ਮੈਨੂੰ ਸਾਫ ਸਾਫ ਦੱਸੋ। ਚਰਨਾਂ 'ਚ ਸਿਰ ਰਖ ਕੇ ਉਸ ਕਸੂਰ ਦੀ ਮਾਫੀ ਮੰਗ ਲਵਾਂਗੀ। ਤੁਸੀਂ ਨਹੀਂ ਆਏ, ਚਲੋ ਕੋਈ ਨਹੀਂ। ਮੈਂ ਸਬਰ ਕਰ ਲਵਾਂਗੀ। ਕਿਉਂਕਿ ਮੈਨੂੰ ਇਸ ਦਾ ਭਰੋਸਾ ਤੇ ਹੈ ਨਾ ਕਿ ਇਕ ਦਿਨ ਤੁਸੀਂ ਜਰੂਰ ਮੇਰੇ ਪੱਲੇ ਨਾਲ ਬਝਨਾ ਈ ਹੈ। ਪਰ, ਕਮ ਸੇ ਕਮ ਚਿਠੀ ਤਾਂ ਸਹੀ ਪਾ ਦਿਤਾ ਕਰੋ। ਪ੍ਰਦੇਸ ਵਿਚ ਪ੍ਰੇਮ ਪਕਾ ਕਰਨ ਲਈ ਇਕ ਚਿਠੀ ਦਾ ਈ ਵਸੀਲਾ ਤੇ ਹੈ।

ਨਾਲੇ ਤੁਹਾਨੂੰ ਇਕ ਗਲ ਸੁਨਾਵਾਂ। ਜੇ ਕਿਧਰੇ ਤੁਸੀਂ ਵਿਆਹ ਤੇ ਆ ਜਾਂਦੇ ਤਾਂ ਸਾਡੀ ਦੋਵਾਂ ਦੀ ਮੰਗਨੀ ਵੀ