ਪੰਨਾ:ਨਿਰਮੋਹੀ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੧੧੯

ਜਾਨੀ ਸੀ। ਪਰ ਤੁਹਾਡੇ ਨਾ ਔਣ ਤੇ ਇਹ ਕੰਮ ਵਿਚ ਰਹਿ ਗਿਆ। ਤੇ ਇਹ ਪਕਾ ਹੋਇਆ ਕਿ ਵਿਆਹ ਤੋਂ ਪੰਜ ਦਿਨ ਪਹਲੇ ਮੰਗਨੀ ਦੀ ਰਸਮ ਅਦਾ ਕਰਕੇ ਵਿਆਹ ਕਰ ਦਿਤਾ ਜਾਵੇਗਾ ਤੇ ਉਹ ਵੀ ਐਫ. ਏ. ਦੇ ਇਮਤਿਹਾਨ ਦੇ ਇਕ ਮਹੀਨਾ ਪਿਛੋਂ।

ਤੁਹਾਡੇ ਘਰ ਦੇ ਵੀ ਇਹ ਸੋਚ ਕੇ ਚੁਪ ਕਰ ਰਹੇ ਕਿ ਹੋ ਸਕਦਾ ਹੈ, ਕਾਲਜ ਵਿਚੋਂ ਛੁੱਟੀ ਨਾ ਮਿਲੀ ਹੋਵੇ ਜਾਂ ਕਿਧਰੇ ਹੋਰ ਕੰਮ ਪੈ ਗਿਆ ਹੋਵੇ ਜਿਸ ਕਰਕੇ ਨਹੀਂ ਆ ਸਕਿਆ। ਬਸ ਹੋਰ ਕੀ ਲਿਖਾਂ? ਜੇ ਕਿਧਰੇ ਤੁਸੀਂ ਇਕ ਦਿਨ ਲਈ ਵੀ ਆ ਜਾਂਦੇ ਤਾਂ ਮੈਂ ਤੁਹਾਡੇ ਦਰਸ਼ਨ ਕਰਕੇ ਚਿਰਾਂ ਦੀ ਲਗੀ ਪਿਆਸ ਤੇ ਬੁਝਾ ਲੈਂਦੀ।

ਤੇ ਪ੍ਰੇਮ ਜੀ, ਆਪਨੀ ਰਾਜੀ ਖੁਸ਼ੀ ਦੀ ਚਿਠੀ ਤਾਂ ਜਰਾ। ਜਲਦੀ ਪਾ ਦਿਤਾ ਕਰੋ। ਕੀ ਮੈਂ ਅਭਾਗਨ ਇੱਨੀ ਬੁਰੀ ਹੋ ਗਈ ਹਾਂ, ਜੋ ਤੁਹਾਡੀ ਰਾਜੀ ਖੁਸ਼ੀ ਵੀ ਨਹੀਂ ਪੁੱਛ ਸਕਦੀ। ਦੇਖਨਾ,ਉਤਰ ਉਡੀਕਦੇ ਉਡੀਕਦੇ ਮੇਰੀਆਂ ਅਖਾਂ ਈ ਨਾ ਪੱਕ ਜਾਨ। ਕੁਝ ਤੇ ਮੈਂ ਬਦਨਸੀਬ ਵੱਲ ਖਿਆਲ ਰਖਨਾ।

ਤੁਹਾਡੀ ਹੋਣ ਵਾਲੀ
"ਮਾਲਾ"

ਚਿਠੀ ਪੜ੍ਹ ਕੇ ਜੁਗਿੰਦਰ ਸੋਚਾਂ ਵਿਚ ਪੈ ਗਿਆ। ਕਿੱਨਾ ਚਿਰ ਸੋਚਨ ਤੇ ਵੀ ਉਸਦੀ ਸਮਝ ਵਿਚ ਕੁਝ ਨਾਂ ਆਇਆ। ਪਰ ਫੂਲ ਨੂੰ ਪਾਸ ਬੁਲਾ ਉਹ ਚਿਠੀ ਪੜ੍ਹਕੇ ਸੁਨਾਈ ਤੇ ਦੀ ਸਲਾਹ ਪੁਛੀ। ਕੁਝ ਸੋਚ ਕੇ ਉਹ ਬੋਲੀ

'ਮੈਂ ਜੋ ਵੀ ਮਸ਼ਵਰਾ ਦੇਵਾਂਗੀ ਉਸਨੂੰ ਮਨਜੂਰ ਕਰੋਗੇ?