ਪੰਨਾ:ਨਿਰਮੋਹੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੩

ਨਿਰਮੋਹੀ

ਨੌਜਵਾਨ ਨੂੰ ਤਬਾਹ ਕਰਨ ਦਾ ਬੀੜਾ ਚੁਕਿਆ ਏ। ਨਹੀਂ, ਇਹ ਨਹੀਂ ਹੋ ਸਕਦਾ। ਉਹ ਇਹ ਸੋਚ ਹੀ ਰਹੀ ਸੀ ਕਿ ਪ੍ਰੇਮ ਬੋਲ ਉਠਿਆ

ਮੇਰਾ ਹਾਲ? ਤੇ ਤੁਸੀਂ ਮੇਰੇ ਨਾਂ ਤੋਂ ਕਿਵੇਂ ਵਾਕਿਫ ਹੋ?

'ਹਾਂ, ਹਾਲ ਤੇ ਮੈਂ ਤੁਹਾਡਾ ਈ ਪੁਛ ਰਹੀ ਆਂ। ਤੇ ਨਾਂ ਤੋਂ ਵਾਕਫ ਹੋਈ ਹਾਂ ਤੁਹਾਡੀ ਜੇਬ ਵਿਚ ਤੁਸਾਂ ਦਾ ਵਿਜ਼ਟਿੰਗ ਕਾਰਡ ਦੇਖ ਕੇ। ਕਿਉਂ ਕੋਈ ਇਤਰਾਜ਼ ਹੈ?

ਨਹੀ, ਇਸ ਵਿਚ ਇਤਰਾਜ਼ ਕਿਹਾ? ਤੇ ਨਾਲੇ ਮੈਨੂੰ ਹੋਇਆ ਵੀ ਕੀ ਸੀ? ਹਾਂ, ਮੈਂ ਏੱਨਾ ਜਰੂਰ ਜਾਨਦਾ ਹਾਂ ਕਿ ਦੋ ਬਦਮਾਸ਼ ਮੈਨੂੰ ਕਿਧਰੇ ਲੈ ਜਰੂਰ ਜਾ ਰਹੇ ਸਨ। ਪਰ ਏਥੇ ਆਕੇ ਇਕ ਕੋਮਲ ਤੇ ਨਾਜ਼ੁਕ ਕਲੀ ਦੇ ਦਰਸ਼ਨ ਹੋਣਗੇ, ਇਹ ਆਸ ਤਾਂ ਮੈਂ ਸੁਪਨੇ ਵਿਚ ਵੀ ਨਹੀਂ ਸਾਂ ਕਰ ਸਕਦਾ।

'ਮਿਸਟਰ, ਜਰਾ ਤਮੀਜ਼ ਨਾਲ ਬੋਲੋ। ਕੀ ਸਿਰ ਦੇ ਜਖਮ ਨਾਲ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਜੋ ਇਹੋ ਜਿਹਾ ਊਟ ਪਟਾਂਗ ਬਕ ਰਹੇ ਹੋ? ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਲੜਦੇ ਲੜਦੇ ਸਿਰ ਤੇ ਸਟ ਲਗਨ ਕਾਰਨ ਤੁਸੀਂ ਬੇਹੋਸ਼ ਹੋ ਏ ਸਉ। ਦੋ ਬਦਮਾਸ਼ ਆਪ ਨੂੰ ਚੁੱਕ ਕੇ ਲਿਜਾ ਰਹੇ ਸਨ ਜੋ ਮੇਰੀ ਨਜ਼ਰ ਆਪ ਤੇ ਪੈ ਗਈ ਤੇ ਮੈਂ ਕੁਝ ਆਦਮੀਆਂ ਦੀ ਦਤ ਨਾਲ ਤੁਹਾਨੂੰ ਏਥੇ ਆਪਨੇ ਘਰ ਲੈ ਆਈ। ਅਜ ਦੋ ਦਿਨ ਪਿਛੋਂ ਤੁਸੀ ਹੋਸ਼ ਵਿਚ ਆਏ ਹੋ। ਤੇ ਲਗ ਪਏ ਊਲ ਜਲੂਲ ਬਕਨ।'

'ਉਹ! ਮਾਫ ਕਰਨਾ। ਮੇਰੇ ਪਾਸੋਂ ਭੁਲ ਹੋ ਗਈ। ਤਾਂ