ਪੰਨਾ:ਨਿਰਮੋਹੀ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੫


ਨਿਰਮੋਹੀ

ਦੀ ਕੋਸ਼ਸ਼ ਕੀਤੀ। ਅਫਸੋਸ! ਉਹ ਠੱਗ ਤਾਂ ਸਾਰੇ ਬਚ ਕੇ ਨਿਕਲ ਗਏ, ਪਰ ਮੇਰੇ ਛੋਟੇ ਭਰਾ ਨੂੰ ਰਤੀ ਭਰ ਨੁਕਸਾਨ ਨਾ ਪਹੁੰਚ ਸਕਿਆ | ਬਸ, ਇਹੋ ਗਲ ਸੀ ਜਿਸ ਕਰਕੇ ਮੈਂ ਉਨ੍ਹਾਂ ਬਦਮਾਸ਼ਾਂ ਨੂੰ ਪਛਾਨ ਲੀਤਾ ਤੇ ਤੁਸੀਂ ਉਹਨਾਂ ਦੇ ਪੰਜੇ ਵਿਚ ਫਸਨ ਦੀ ਬਜਾਏ ਏਥੇ ਮੇਰੇ ਮਕਾਨ ਵਿਚ ਆ ਗਏ।'

'ਉਹ! ਫੇਰ ਤੇ ਤੁਸਾਂ ਨੇ ਕਾਫੀ ਹਸਾਨ ਕੀਤਾ ਹੈ ਮੇਰੇ ਸਿਰ। ਕੇਹੜੀ ਜ਼ਬਾਨ ਨਾਲ ਮੈਂ ਆਪ ਦਾ ਸ਼ੁਕਰੀਆ ਅਦਾ ਕਰ ਸਕਦਾ ਹਾਂ?

ਵਾਹ ਜੀ! ਕਿਸੇ ਤੋਂ ਕੋਈ ਉਪਕਾਰ ਹਸਾਨ ਜਤੌਨ ਵਾਸਤੇ ਨਹੀਂ ਕਰਦਾ। ਇਹ ਤੇ ਮੇਰਾ ਫਰਜ਼ ਸੀ ਜੋ ਮੈਂ ਪੂਰਾ ਕੀਤਾ। ਇਹ ਤਾਂ ਹਰ ਇਨਸਾਨ ਦਾ ਫਰਜ਼ ਹੈ ਕਿ ਕਿਸੇ ਦੀ ਮੁਸੀਬਤ ਵਿਚ ਕੰਮ ਆਵੇ।'

'ਅਛਾ ਦੇਵੀ ਜੀ, ਕੀ ਮੈਂ ਆਪਨੇ ਉਪਕਾਰੀ ਦਾ ਨਾਂ ਪੁਛ ਸਕਦਾ ਹਾਂ? ਪ੍ਰੇਮ ਨੇ ਜਰਾ ਝਿਜਕ ਜਾਹਰ ਕਰਦਿਆਂ ਹੋਇਆਂ ਕਿਹਾ।

'ਹਾਂ ਹਾਂ, ਕਿਉਂ ਨਹੀਂ? ਮੈਨੂੰ ਮੇਰੇ ਰਿਸ਼ਤੇ ਨਾਤੇ ਵਾਲੇ ਬਲਾਂ ਕਹਿ ਕੇ ਪੁਕਾਰਦੇ ਹਨ। ਉਞ ਨਾਂ ਮੇਰਾ ਫੂਲ ਕੁਮਾਰੀ ਹੈ।'

'ਸਚ ਮੁਚ! ਜਿਵੇਂ ਫੂਲ ਕੁਮਾਰੀ ਨਾਂ ਹੈ ਉਸ ਤਰਾਂ ਓਲ ਦੀ ਖੁਸ਼ਬੂ ਵਾੰਗੂ ਤੁਹਾਡੀਆਂ ਮਿਠੀਆਂ ਗਲਾਂ ਹਨ। ਪਰ ਹਮ ਇਹ ਤੇ ਦਸਿਆ ਈ ਨਹੀਂ ਕਿ ਏਥੇ ਹੋਰ ਕੌਣ ਕੌਣ ਰਹਿੰਦਾ ਹੈ।

'ਜੀ, ਮੇਰਾ ਮਾਂ ਬਾਪ ਤੇ ਬਚਪਨ ਵਿਚ ਮੈਨੂੰ ਯਤੀਮ