ਪੰਨਾ:ਨਿਰਮੋਹੀ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੬



ਨਿਰਮੋਹੀ

ਛਡ ਗਏ ਸਨ | ਹਾਂ, ਇਕ ਚਾਚੇ ਦਾ ਲੜਕਾ ਹੈ ਜੁਗਿੰਦਰ ਪਾਲ ਜੋ ਮੇਰਾ ਸਰਪਰਸਤ ਹੈ। ਪਰ ਉਹ ਵੀ ਅਕਸਰ ਛੇ ਛੇ, ਅਠ ਅਠ ਮਹੀਨੇ ਬਾਹਰ ਈ ਰਹਿੰਦਾ ਹੈ। ਅਜ ਕਲ ਉਹ ਏਥੇ ਹੈ ਮੈਂ ਉਹਦੇ ਨਾਲ ਜਰੂਰ ਤੁਹਾਡੀ ਮੁਲਾਕਾਤ ਕਰਾਵਾਂਗੀ। ਸ਼ਾਇਦ ਉਹ ਇਸ ਵਕਤ ਸਿਨਮੇਂ ਗਿਆ ਹੈ। ਫੇਰ ਬੋਲੀ, ਹਾ। ਤੁਹਾਡਾ ਸ਼ੁਭ ਨਾਂ ਤੇ ਮੈਂ ਪੁਛਿਆ ਈ ਨਹੀਂ।'

ਜੀ, ਮੈਂ ਨਾਚੀਜ਼ ਨੂੰ ਪ੍ਰੇਮ ਕੁਮਾਰ ਕਹਿੰਦੇ ਹਨ।'

ਪ੍ਰੇਮ ਕੁਮਾਰ! ਕੀ ਤੁਸੀਂ ਪਿਛੇ ਲਖਨਊ ਦੇ ਰਹਨ ਵਾਲੇ ਤੇ ਨਹੀਂ?

ਹਾਂ, ਕਿਉਂ?'

ਕੁਝ ਨਹੀਂ। ਮੇਰੇ ਜੁਗਿੰਦਰ ਵੀਰ ਨੇ ਕਿਹਾ ਸੀ ਕਿ ਮੇਰਾ ਲਖਨਉ ਵਾਲਾ ਇਕ ਮਿਤਰ ਏਥੇ ਦਿੱਲੀ ਰਹਿੰਦਾ ਹੈ, ਪ੍ਰੇਮ ਕੁਮਾਰ ਉਸ ਦਾ ਨਾਂ ਏ। ਪਰ ਮੈਨੂੰ ਉਸ ਦੇ ਟਿਕਾਨੇ ਦਾ ਪਤਾ ਨਹੀਂ?

'ਤਾਂ ਕੀ ਇਹ ਜੁਗਿੰਦਰ ਉਹੋ ਤੇ ਨਹੀਂ ਜੇਹੜਾ ਲਖਨਊ ਗਨੇਸ਼ ਗੰਜ ਆਰੀਆ ਸਮਾਜ ਰੋਡ ਦੇ ਅਨੰਦ ਭਵਨ ਵਿੱਚ ਰਹਿੰਦਾ ਹੈ?

'ਜੀ ਹਾਂ, ਉਹੋ ਐ। ਉਹ ਮਕਾਨ ਵੀ ਸਾਡਾ ਈ। ਜੁਗਿੰਦਰ ਅਕਸਰ ਜਾਦਾ ਸਮਾ ਲਖਨਊ ਉਸੇ ਮਕਾਨ ਵਿਚ ਹੀ ਰਹਿੰਦਾ ਹੈ। ਤੇ ਉਥੋਂ ਦੇ ਈ ਕਿਸੇ ਕਾਲਜ ਵਿਚ ਪੜ੍ਹਦਾ ਹੈ।

'ਉਹ! ਤਾਂ ਤੇ ਮੈਂ ਆਪਨੇ ਹੀ ਘਰ ਵਿਚ ਆਂ ਮੁਸਕਰਾਂਦਾ ਹੋਇਆ ਬੋਲਿਆ ਦੋਸਤ ਦਾ ਘਰ ਆਪਨਾ ਹੀ ਘਰ ਹੁੰਦਾ ਹੈ।