ਪੰਨਾ:ਨਿਰਮੋਹੀ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੭



ਨਿਰਮੋਹੀ

'ਹਾਂ ਹਾਂ, ਕਿਉਂ ਨਹੀਂ? ਘਰ ਕੀ, ਘਰ ਦੀ ਸਭ ਚੀਜ਼ ਤੁਹਾਡੀ ਹੈ।' ਫੂਲ ਨੇ ਮੁਸਕਰਾਂਦਿਆਂ ਹੋਇਆਂ ਅਖਾਂ ਨਾਲ ਪ੍ਰੇਮ ਦੀਆਂ ਅਖਾਂ ਵਿਚ ਤਕਦਿਆਂ ਹੋਇਆਂ ਕਿਹਾ। ਇਹ ਦੇਖ ਪ੍ਰੇਮ ਕੁਝ ਸ਼ਰਮਾ ਜਿਹਾ ਗਿਆ ਤੇ ਗਲ ਨੂੰ ਦੁਸਰੀ ਤਰਫ ਪਾਂਦਾ ਹੋਇਆ ਕਹਿਨ ਲਗਾ |

'ਮੇਰੇ ਖਿਆਲ ਵਿਚ, ਫੂਲ ਜੀ, ਤੁਸੀਂ ਪੜਾਈ ਕਰ ਰਹੇ ਜੇ ਸ਼ਾਇਦ। ਕਿਉਂਕਿ ਤੁਹਾਡਾ ਰਹਿਨ ਸ਼ਹਿਨ ਤੇ ਕਪੜੇ ਲਤੇ ਤੋਂ ਇਹੋ ਜਾਹਿਰ ਹੁੰਦਾ ਹੈ ਕਿ ਤੁਸੀਂ ਜਰੂਰ ਇਕ ਕਾਲਜੀਏਟ ਗਰਲ ਹੋ।

'ਦਰ ਅਸਲ ਗੱਲ ਇਹ ਹੈ ਮੈਂ ਪੜਾਈ ਖਤਮ ਕਰ ਚੁਕੀ ਹਾਂ | ਫੁਲ ਨੇ ਕਿਹਾ | ਪਿਛਲੇ ਸਾਲ ਐਫ. ਏ. ਕਰਕੇ, -ਮੈਂ ਕਾਲਜ ਛਡ ਦਿਤਾ ਸੀ। ਕਿਉਂਕਿ ਪੜਾਈ ਵਿਚ ਮੇਰਾ ਮਨ ਉੱਕਾ ਨਹੀਂ ਲਗਦਾ। ਤੇ ਅਜ ਕਲ ਮੈਂ ਇਕ ਹੋਰ ਕਾਲਜ ਵਿਚ ਡਾਨਸ ਤੇ ਮਿਊਜ਼ਿਕ ਦਾ ਕੋਰਸ ਕਰ ਰਹੀ ਹਾਂ।

'ਖੂਬ! ਇਹ ਗਲ ਤਾਂ ਤੁਸੀਂ ਮੇਰੇ ਮਨ ਦੀ ਕਹੀ ਹੈ, ਫੂਲ ਜੀ। ਮੀਉਜ਼ਿਕ ਨਾਲ ਤੇ ਮੈਨੂੰ ਵੀ ਬਹੁਤ ਦਿਲਚਸਪੀ ਹੈ।'

'ਚੰਗਾ, ਪ੍ਰੇਮ ਜੀ, ਤੁਸੀਂ ਇਞ ਕਰਿਆ ਕਰੋ, ਸ਼ਾਮ ਨੂੰ ਗਾਨੇ ਤੇ ਨਾਚ ਦੀ ਘਰ ਵਿਚ ਹੀ ਰੀਹਰਸਲ ਕਰਦੀ ਹਾਂ,ਜੇ ਵਕਤ ਮਿਲੇ ਤਾਂ ਰੋਜ ਸ਼ਾਮ ਨੂੰ ਮੇਰੇ ਘਰ ਚਲੇ ਆਇਆ ਕਰੋ।'

'ਜੀ, ਬਹੁਤ ਬਹੁਤ ਧੰਨਵਾਦ ਹੈ! ਮੇਰੇ ਲਈ ਬੜੀ ਦੀ ਗਲ ਹੈ ਜੋ ਤੁਹਾਡੇ ਨਾਲ ਮੁਲਾਕਾਤ ਹੋ ਗਈ।'