ਪੰਨਾ:ਨਿਰਮੋਹੀ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੮



ਨਿਰਮੋਹੀ

'ਤੁਸੀਂ ਤੇ ਖਾਹ ਮੁਖਾਹ ਮੈਨੂੰ ਸ਼ਰਮਿੰਦਾ ਕਰੀ ਜਾ ਰਹੇ ਹੋ, ਪ੍ਰੇਮ ਜੀ।' ਫੂਲ ਬੋਲੀ। ਵੈਸੇ ਮੇਰੇ ਵਿਚ ਤੇ ਕੋਈ ਵੀ ਗੁਣ ਨਹੀਂ ਹੈ। ਸੱਚੀ, ਹਾਂ। ਮੈਂ ਆਪ ਲਈ ਕੁਝ ਖਾਨ ਦਾ ਬੰਦੋ-ਬਸਤ ਕਰਨਾ ਤਾਂ ਭੁਲ ਈ ਗਈ। ਆਈ ਸਾਂ ਹਾਲ ਚਾਲ ਪੁਛਨ ਤੇ ਲਗ ਗਈ ਏਥੇ ਗੱਲਾਂ ਵਿਚ। ਅਛਾ, ਮੈਂ ਜਾਂਦੀ ਹਾਂ। ਤੁਹਾਡੇ ਲਈ ਦੁਧ ਆਦਿ ਈ ਲੈ ਆਵਾਂ। ਇਹ ਕਹਿੰਦੀ ਹੋਈ ਫੂਲ ਦੂਸਰੇ ਕਮਰੇ ਵਲ ਚਲੀ ਗਈ। ਤੇ ਪ੍ਰੇਮ ਆਪਨੀਆ ਸੋਚਾਂ ਵਿਚ ਪੈ ਗਿਆ ਕਿ ਜੁਗਿੰਦਰ ਜੇਕਰ ਉਹੋ ਜੁਗਿੰਦਰ ਹੈ ਜਾਂ ਲਖਨਊ ਰਹਿੰਦਾ ਹੈ ਤਾਂ ਤੇ ਕੁਝ ਦਿਨ ਵਾਹਵਾ ਹਾਸੇ ਖੁਸ਼ੀ ਵਿਚ ਨਿਕਲ ਜਾਨਗੇ। ਤੇ ਫੇਰ ਸੋਚਦਾ: ਇਹ ਫੂਲ ਵੀ ਕਿ ਸੋਹਨੀ ਕੁੜੀ ਏ, ਜੇ ਕਿਧਰੇ ਇਹ ਮੇਰੇ ਨਾਲ ਪ੍ਰੀਤ ਕਰ ਲਵੇ ਤਾਂ ਮੈਂ ਆਪਨੇ ਧੰਨ ਭਾਗ ਸਮਝਾਂਗਾ। ਤੇ ਏਸੇ ਤਰਾਂ ਉਹ ਆਪਨੀਆਂ ਸੋਚਾਂ ਦੇ ਹਵਾਈ ਘੋੜੇ ਉਡਾਂਦਾ ਰਿਹਾ।


ਪੰਦਰਾਂ

ਰਾਤ ਦੇ ਦਸ ਵਜੇ ਨਾਲ ਜਗਿੰਦਰ ਪਿਕਚਰ ਦੇਖ ਕੇ ਵਾਪਸ ਆਇਆ ਤੇ ਔਦੇ ਹੀ ਫੂਲ ਦੇ ਕਮਰੇ ਵਿਚ ਜਾ ਪੁਛਨ ਲਗਾ

'ਕਹੋ, ਫੂਲ ਰਾਣੀ, ਕੀ ਹਾਲ ਹੈ ਤੇਰੇ ਮਰੀਜ਼ ਦਾ? ਤੋਂ ਇਸ ਦੇ ਉਤਰ ਵਿਚ ਫੁਲ ਨੇ ਉਹ ਸਾਰੀਆਂ ਗਲਾ ਦਸ