ਪੰਨਾ:ਨਿਰਮੋਹੀ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੦


ਨਿਰਮੋਹੀ

ਕਾਫੀ ਗੂੜ੍ਹਾ ਰੰਗ ਚੜ੍ਹਾ ਦਿਤਾ ਹੈ, ਇਸਦੀ ਮੈਨੂੰ ਕਾਫੀ ਉਮੀਦ ਹੈ।'

ਸਵੇਰੇ ਉਠਦੇ ਸਾਰ ਜੁਗਿੰਦਰ ਪ੍ਰੇਮ ਦੇ ਕਮਰੇ ਵਲੋਂ ਗਿਆ ਤੇ ਜਾਂਦੇ ਹੀ ਉਹ ਪ੍ਰੇਮ ਨੂੰ ਇਉਂ ਜੱਫੀ ਪਾ ਕੇ ਮਿਲਿਆ ਜਿਵੇਂ ਕਈਆਂ ਸਾਲਾਂ ਤੋਂ ਵਿਛੜੇ ਯਾਰ ਮਿਲਦੇ ਹਨ। ਰਸਮੀ ਗਲ ਬਾਤ ਪਿਛੋਂ ਪ੍ਰੇਮ ਬੋਲਿਆ 'ਜੁਗਿੰਦਰ, ਜਿਸ ਤਰਾਂ ਤੇਰੀ ਭੈਣ ਨੇ ਮੇਰੀ ਜਾਨ ਬਦਮਾਸ਼ਾਂ ਹਥੋਂ ਬਚਾਈ ਏ, ਮੈਂ ਉਸ ਦਾ ਸ਼ੁਕਰੀਆ ਕਈ ਜਬਾਨ ਨਾਲ ਕਰਾਂ? ਅਰ ਮੈਨੂੰ ਇਹ ਫਿਰ ਉਮੀਦ ਵੀ ਨਹੀ ਸੀ ਕਿ ਇਹ ਘਰ ਵੀ ਇਕ ਤਰਾਂ ਦਾ ਆਪਨਾ ਘਰ ਈ ਨਿਕਲ ਆਵੇਗਾ | ਏਨੇ ਵਿਚ ਫੂਲ ਵੀ ਕਮਰੇ ਵਿਚ ਦਾਖਲ ਹੋ ਗਈ ਤੇ ਪੁਛਨ ਲਗੀ ਪ੍ਰੇਮ ਜੀ ਤੁਹਾਡੇ ਵਾਸਤੇ ਨਾਸ਼ਤੇ ਲਈ ਦੁੱਧ ਆਵੇ ਜਾਂ ਚਾਹ?'

'ਜੀ ਮੇਹਰਬਾਨੀ! ਤੁਸੀਂ ਮੇਰੇ ਲਈ ਏਨੀ ਤਕਲੀਫ ਕਿਉਂ ਕਰਦੇ ਹੋ? ਮੈਂ ਹੁਣ ਠੀਕ ਹਾਂ, ਆਪਨੇ ਘਰ ਜਾਕੇ ਹੀ ਨਾਸ਼ਤਾ ਵਗੈਰਾ ਕਰ ਲਵਾਂਗਾ। ਇੱਨਾ ਕਹਿ ਕੇ ਪ੍ਰੇਮ ਮੰਜੇ ਤੋਂ ਉਠਨ ਲਗਾ ਪਰ ਫੂਲ ਉਸਨੂੰ ਬੈਠਨ ਦਾ ਇਸ਼ਾਰਾ ਕਰਦਾ ਹੋਈ ਬੋਲੀ 'ਹਾਂ! ਹਾਂ! ਉਠਨ ਦੀ ਖੇਚਲ ਨਾ ਕਰਨਾ, ਡਾਕਟਰ ਸਾਹਿਬ ਨੇ ਮਨੇ ਕੀਤਾ ਹੈ। ਤੇ ਨਾਲ ਇਹ ਵੀ ਕਿਹਾ ਹੈ। ਕਮ ਸੇ ਕਮ ਇਕ ਹਫਤਾ ਆਰਾਮ ਕਰਨਾ ਚਾਹੀਦਾ ਹੈ ਨੂੰ। ਇਸ ਲਈ ਹਫਤਾ ਭਰ ਆਰਾਮ ਕਰੋ, ਫੇਰ ਚਲੇ ਜਾਨਾ ਆਖਰ ਇਹ ਘਰ ਵੀ ਤੇ ਤੁਹਾਡਾ ਈ ਹੈ।ਜੁਗਿੰਦਰ ਪਾਲ