ਪੰਨਾ:ਨਿਰਮੋਹੀ.pdf/135

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੧


ਨਿਰਮੋਹੀ

ਤੁਹਾਡਾ ਦੋਸਤ ਹੈ। ਇਹ ਦੇਖ ਕੇ ਮੈਨੂੰ ਬੇਹਦ ਖੁਸ਼ੀ ਹੈ। ਤੁਸਾਂ ਕਿਹਾ ਹੈ, ਤਕਲੀਫ ਕਰਦੇ ਹੋ! ਭਲਾ ਇਸ ਵਿਚ ਤਕਲੀਫ ਕਾਹਦੀ ਹੈ, ਪ੍ਰੇਮ ਜੀ! ਇਹ ਤੇ ਮੇਰਾ ਫਰਜ਼ ਹੈ। ਘਰ ਆਏ | ਪ੍ਰਹੁਣੇ ਦੀ ਪੌਹਣਾ ਚਾਰੀ ਕਰਨੀ ਤਾਂ ਹਰ ਸ਼ਖਸ ਦਾ ਕੰਮ ਹੈ। ਅਰ ਫਿਰ ਪ੍ਰੌਹਣਾ ਵੀ ਤੁਹਾਡੇ ਵਰਗਾ ਜੋ ਇਕ ਕਿਸਮ ਦਾ ਆਪਨਾ ਈ ਹੋਵੇ।'

'ਇਹ ਤੇ ਤੁਹਾਡਾ ਵਡਾ ਪਨ ਹੈ ਜੋ ਮੇਰੀ ਏਨੀ ਕਦਰ ਕਰਦੇ ਹੋ। ਵਰਨਾ ਮੈਂ ਤਾਂ ਇਕ ਮਾਮੂਲੀ ਨਾਲਾਇਕ ਜਿਹਾ ਆਦਮੀ ਹਾਂ।'

'ਮੈਂ ਹੁਣੇ ਆਇਆ' ਕਹਿ ਕੇ ਜੁਗਿੰਦਰ ਚੁਪ ਕੀਤਾ ਹੀ ਉਥੋਂ ਖਿਸਕ ਗਿਆ। ਉਸਨੂੰ ਚਲੇ ਗਿਆ ਦੇਖ, ਫੂਲ ਪ੍ਰੇਮ ਨੂੰ ਮੁਖਾਤਬ ਕਰਕੇ ਬੋਲੀ

'ਤੁਸੀਂ ਪ੍ਰੇਮ ਜੀ, ਆਪਨੇ ਆਪ ਨੂੰ ਕਿਹੋ ਜਿਹਾ ਸਮਝੋ, ਪਰ ਮੇਰੇ ਲਈ ਤੇ ਤੁਸੀਂ ਹੀਰੇ ਹੋ ਹੀਰੇ! ਸਚ ਕਹਿੰਦੀ ਹਾਂ, ਪ੍ਰੇਮ ਜੀ, ਤੁਹਾਡੇ ਤੇ ਨਜ਼ਰ ਪੈਂਦਿਆਂ ਈ ਮੈਂ ਤੁਹਾਡੀ ਹੋ ਗਈ ਆਂ।

'ਇਹ ਕੀ ਕਹਿੰਦੇ ਪਏ ਓ ਤੁਸੀਂ, ਫੂਲ ਜੀ! ਤੁਸੀਂ ਮੇਰੇ ਦੋਸਤ ਦੀ ਭੈਣ ਹੋ।'

'ਠੀਕ ਹੈ। ਮੈਂ ਤੁਹਾਡੇ ਦੋਸਤ ਦੀ ਭੈਣ ਦੀ ਸਹੀ, ਤੁਸੀਂ ਮੇਰੇ ਮਨ ਮੰਦਰ ਦੇ ਦੇਵਤੇ ਹੋ। ਮੈਂ ਆਪਨੇ ਪਿਆਰ ਦੇ ਫੁਲ ਤੁਹਾਡੇ ਚਰਨਾਂ ਤੇ ਚੜ੍ਹਾ ਚੁਕੀ ਹਾਂ। ਸ਼ਾਇਦ ਤੁਹਾਨੂੰ ਪਤਾ ਨਹੀਂ ਔਰਤ ਸਚੇ ਦਿਲ ਨਾਲ ਮੁਹੱਬਤ ਇਕੋ ਇਨਸਾਨ ਨਾਲ ਕਰਦੀ ਹੈ। ਤੇ ਮੈਂ ਅਪਨਾ ਦਿਲ ਤੁਹਾਡੀ ਭੇਟ ਚੜ੍ਹ