ਪੰਨਾ:ਨਿਰਮੋਹੀ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੨



ਨਿਰਮੋਹੀ

ਚੁਕੀ ਹਾਂ। ਮਨਜ਼ੂਰ ਕਰੋ ਜਾਂ ਨਹੀਂ, ਇਹ ਤੁਹਾਡੀ ਮੇਹਰ ਮਹੱਬਤ ਤੇ ਹੈ।'

ਪ੍ਰੇਮ ਮਨ ਵਿਚ ਸੋਚਨ ਲਗਾ। ਮੈਂ ਤੇ ਅਜੇ ਇਹ ਸੋਚ ਹੀ ਰਿਹਾ ਸੀ ਕਿ ਜੇਕਰ ਇਹ ਮੇਰੇ ਨਾਲ ਪਿਆਰ ਕਰਨ ਲਗ ਪਵੇ ਤਾਂ ਮੇਰੇ ਧੰਨ ਭਾਗ ਹੋਨਗੇ। ਪਰ ਇਹ ਤੇ ਬਿਨਾ ਕੋਈ ਕੋਸ਼ਸ਼ ਕੀਤਿਆਂ ਹੀ ਰਬ ਨੇ ਛਤ ਪਾੜ ਕੇ ਦੇਨ ਵਾਲੀ ਕਹਾਵਤ ਪੂਰੀ ਕਰ ਦਿਤੀ ਹੈ। ਉਪਰੋਂ ਉਪਰੋਂ ਉਹ ਫੂਲ ਨਾਲ ਇਧਰ ਉਧਰ ਦੀਆਂ ਗਲਾਂ ਕਰਕੇ ਟਾਲਨ ਦੀ ਕੋਸ਼ਸ਼ ਕਰਦਾ ਰਿਹਾ, ਪਰ ਅੰਦਰੋਂ ਉਸ ਦਾ ਦਿਲ ਇਹੋ ਆਖ ਰਿਹਾ ਸੀ ਕਿ ਮੈਂ ਵੀ ਕਿੰਨਾ ਖੁਸ਼ ਨਸੀਬ ਹਾਂ ਜੋ ਪਰੀ ਵਰਗੀ ਕੁੜੀ ਬਿਨਾ ਕਿਸੇ ਮਿਨਤ ਖੁਸ਼ਾਮਦ ਤੋਂ ਅਪਨੀ ਬਨ ਰਹੀ ਹੈ। ਲਗਭਗ ਦੋ ਘੰਟੇ ਦੇ ਕਰੀਬ ਆਪਨੀ ਪ੍ਰੇਮ ਕਹਾਨੀ ਕਰਨ ਪਿਛੋਂ, ਫੂਲ ਉਠ ਕੇ ਰਸੋਈ ਦਾ ਪ੍ਰਬੰਧ ਕਰਨ ਲਈ ਚਲੀ ਗਈ।

ਫੂਲ ਦੇ ਚਲੇ ਜਾਂਨ ਪਿਛੋਂ ਪ੍ਰੇਮ ਦਿਲ ਫੜ ਕੇ ਬੈਠ ਗਿਆ। ਉਹ ਪੂਰਾ ਨਹੀਂ ਤਾਂ ਅਧੇ ਤੋਂ ਜਿਆਦਾ ਉਸ ਦੇ ਪੰਜੇ ਵਿਚ ਫਸ ਚੁਕਾ ਸੀ। ਉਸ ਦੀਆਂ ਮਿਠੀਆਂ ਮਿਠੀਆ, ਆਪਨਾ ਬਨੌਣ ਵਾਲੀਆਂ ਗਲਾਂ ਸੁਨ ਕੇ ਤੇ ਵਡੇ ਵਡੇ ਗਿਆਨ ਵੀ ਆਪਨੀ ਸਿਆਨਪ ਨੂੰ ਤਿਲਾਂਜੂਲੀ ਦੇਨੋਂ ਨਾ ਘਟ ਕਰਦੇ ਤੇ ਫਿਰ ਇਹ ਤੇ ਇਕ ਅਨਜਾਨ, ਦੁਨੀਆਂ ਦੀ ਚਾਲ ਤੋਂ ਨਿਰਾ ਕੋਰਾ, ਇਕ ਕਾਲਜ ਦੀ ਪੜ੍ਹਾਕੂ ਸੀ।