ਪੰਨਾ:ਨਿਰਮੋਹੀ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੭


ਨਿਰਮੋਹੀ

'ਦੇਖ ਮਾਸਟਰ, ਅਜੇ ਵੇਲਾ ਹੈ, ਜ਼ਰਾ ਸੋਚ ਲੈ। ਮੈਂ ਤੇ ਹਾਂ ਈ ਬਦਨਾਮ ਪੇਸ਼ੇ ਦੀ ਮਾਲਕ | ਪਰ ਤੂੰ ਕਿਉਂ ਖਾਹ ਮੁਖਾਹ ਕਿਸੇ ਦੇ ਖੂਨ ਨਾਲ ਹਥ ਰੰਗਨ ਦਾ ਉਪਰਾਲਾ ਕਰ ਰਿਹਾ ਏਂ।'

'ਜਿਸ ਨੂੰ ਸੱਟ ਲਗੀ ਹੋਵੇ ਉਹੋ ਜਾਨਦਾ ਹੈ, ਫੂਲ ਰਾਨੀ। ਦੂਸਰੇ ਨੂੰ ਕਿਸੇ ਦੇ ਦੁਖ ਦਾ ਕੀ ਪਤਾ?

'ਉਹ ਤੇ ਠੀਕ ਹੈ। ਪਰ ਕਦੀ ਇਹ ਵੀ ਸੋਚਿਆ ਹੈ। ਕਿ ਏਨ। ਕੁਝ ਹੋ ਜਾਨ ਤੋਂ ਵੀ ਮਾਲਾ ਤੇਰੇ ਨਾਲ ਪ੍ਰੇਮ ਕਰ ਸਕੇਗੀ ਜਾਂ ਨਹੀਂ? ਪ੍ਰੇਮ ਵਿਚ ਅੰਨ੍ਹਾ ਹੋ ਕੇ ਕਿਸੇ ਦੀ ਜ਼ਿੰਦਗੀ ਨਾਲ ਖੇਲ ਖੇਲਨਾ ਠੀਕ ਨਹੀਂ ਹੈ, ਜੁਗਿੰਦਰ ਸਾਹਿਬ!

ਇਕ ਬਡੌਲ ਜਿਹਾ ਹਾਸਾ ਹਸਦਿਆਂ ਜੁਗਿੰਦਰ ਨੇ ਕਿਹਾ,'ਕਮਲੀਏ, ਤੂੰ ਨਹੀਂ ਜਾਨਦੀ ਪ੍ਰੇਮ ਅੰਨ੍ਹਿਆਂ ਨੂੰ ਦੇਖ ਤੋਂ ਗੁੰਗਿਆਂ ਨੂੰ ਬੋਲਨਾ ਸਿਖਾ ਦਿੰਦਾ ਹੈ। ਫਿਰ ਸਰ ਪ੍ਰੇਮ ਤਾਂ ਕਾਇਰਾਂ ਨੂੰ ਵੀ ਸ਼ੇਰ ਬਨਾ ਦਿੰਦਾ ਹੈ।'

'ਤੇਰੀ ਮਰਜੀ ਹੈ, ਮਾਸਟਰ। ਮੈਂ ਤਾਂ ਪੈਸੇ ਦੀ ਗੁਲਾਮ ਹਾਂ, ਜੋ ਕਹੋਗੇ ਕਰਨ ਨੂੰ ਤਿਆਰ ਹਾਂ। ਇਸ ਪੇਟ ਦੀ ਖਾਤਰ ਸਭ ਕੁਝ ਕਰਨਾ ਪੈਂਦਾ ਹੈ।

'ਅਜੀ ਬਸ ਕਰੋ, ਮੇਰੀ ਸਰਕਾਰ। ਮੈਨੂੰ ਤੇਰੇ ਪਾਸੋਂ ਕਾਫੀ ਉਮੀਦ ਹੈ। ਹੁਣ ਤੂੰ ਏਦਾਂ ਕਰ ਕਿ ਮੈਨੂੰ ਪ੍ਰੇਮ ਨੂੰ ਦਿਖਾਨ ਲਈ ਦੋ ਚਾਰ ਚਿਠੀਆਂ ਦਾ ਮਜਮੂਨ ਬਨਾ ਦੇ।'

'ਲਿਖੋ ਬਾਦਸ਼ਾਹੋ! ਗੋਲੀ ਕੀਹਦੀ ਤੇ ਗਹਿਨੇ ਕੀਹਦੇ।'ਇਸ ਪਿਛੋਂ ਜੁਗਿੰਦਰ ਲਿਖਨ ਲਗਾ ਤੇ ਫੂਲ ਲਿਖਾਨ ਲਗੀ। ਬੜੀ ਮੇਹਨਤ ਨਾਲ ਮਾਲਾ ਦੀ ਲਿਖਾਈ ਨਾਲ ਲਿਖਾਈ ਮੇਲਦਾ ਹੋਇਆ, ਜਗਿੰਦਰ ਪੰਜ ਚਾਰ ਚਿਠੀਆਂ ਲਿਖ ਗਿਆ।