ਪੰਨਾ:ਨਿਰਮੋਹੀ.pdf/143

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੯


ਨਿਰਮੋਹੀ

ਆ ਕੇ ਕਹਿਨ ਲਗਾ-

'ਛਡ ਯਾਰ, ਪ੍ਰੇਮ, ਜਦੋਂ ਦੇਖੋ ਬਸ ਸੋਚਾਂ ਤੇ ਫਿਕਰਾਂ ਵਿਚ ਈ ਮਸਰੂਰ ਰਹਿਨਾ ਏਂ। ਕਦੀ ਤਾਂ ਕੋਈ ਹਾਸੇ ਮੌਜ ਦਾ ਰੁਖ ਬਨਾਇਆ ਕਰ। ਚਲ ਚੱਲੀਏ, ਨਾਵਲਟੀ ਵਿਚ ਲੋਹੜੇ ਦੀ ਵਧੀਆ ਫਿਲਮ ਲਗੀ ਹੈ, ਝਨਕ ਝਨਕ ਪਾਇਲ ਬਾਜੇ।, ਹੈ ਵੀ ਤੇਰੇ ਮਤਲਬ ਦੀ। ਤੈਨੂੰ ਗੌਨ ਨਚਨ' ਨਾਲ ਕਾਫੀ ਦਿਲਚਸਪੀ ਹੈ ਨਾ?' ਪ੍ਰੇਮ ਦੇ ਨਾਂਹ ਨਾਂਹ ਕਰਨ ਦੇ ਬਾਵਜੂਦ ਵੀ ਜੁਗਿੰਦਰ ਉਸ ਨੂੰ ਨਾਲ ਤਿਆਰ ਕਰਵਾ ਕੇ ਸਿਨਮੇ ਲੈ ਗਿਆ। ਫੂਲ ਪਹਿਲੇ ਹੀ ਉਥੇ ਉਹਨਾਂ ਦਾ ਇੰਤਜ਼ਾਰ ਕਰ ਰਹੀ | ਸੀ। ਪ੍ਰੇਮ ਦੇ ਪੁਛਨ ਤੇ ਉਸ ਨੇ ਕਿਹਾ ਕਿ ਮੈਂ ਤੇ ਜੁਗਿੰਦਰ ਦੋਵੇਂ ਫਿਲਮ ਦੇਖਨ ਆਏ ਸਾਂ, ਫਿਰ ਮੇਰੀ ਸਲਾਹ ਤੋਂ ਤੁਹਾਨੂੰ ਬੁਲਾਨੇ ਵਾਸਤੇ ਜੁਗਿੰਦਰ ਚਲਾ ਗਿਆ, ਕਿਉ ਕਿ ਤੁਹਾਨੂੰ ਇਹੋ ਜਹੀਆਂ ਫਿਲਮਾਂ ਨਾਲ ਕਾਫੀ ਦਿਲ ਚਸਪੀ ਹੈ ਨਾ |

'ਜੀ, ਸ਼ੁਕਰੀਆ! ਪ੍ਰੇਮ ਨੇ ਕੁਝ ਬੁਝੇ ਬੁਝੇ ਦਿਲ ਨਾਲ ਕਿਹਾ।

'ਕੀ ਗਲ ਹੈ? ਪ੍ਰੇਮ ਜੀ, ਬੜੇ ਉਦਾਸ ਨਜ਼ਰ ਔਂਦੇ ਜੇ। ਉਹ! ਮੈਂ ਸਮਝੀ। ਸ਼ਾਇਦ ਮਾਲਾ ਭੈਣ ਦੀ ਯਾਦ ਆ | ਰਹੀ ਹੈ | ਪਰ ਉਦਾਸ ਹੋਨ ਨਾਲ ਕੀ ਬਨਦਾ ਹੈ। ਜਦ ਉਸ ਨੇ ਤੁਸਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਤਾਂ ਤੁਸੀਂ ਖਾਹ ਮੁਖਾਹ - ਕਿਉਂ ਆਪਨੇ ਦਿਲ ਤੇ ਗਮ ਦਾ ਬੋਝ ਰੱਖ ਰਹੇ ਹੋ। ਹਰ ਚਮਕਦੇ ਸ਼ੇ ਸੋਨਾ ਨਹੀਂ ਹੁੰਦੀ, ਪ੍ਰੇਮ ਜੀ। ਲਾਲ ਮਿਰਚ ਦੇਖਨ ਨੂੰ ਕਿੱਨੀ ਸੋਹਨੀ ਹੁੰਦੀ ਏ, ਪਰ ਉਧਰ ਮੂੂੰਹ ਚ ਪਾਈ ਇਧਰ ਮਾਨੋ ਲਾਲ ਕੀੜੀ ਨੇ ਡੰਗ ਮਾਰ ਦਿਤਾ। ਫਿਰ ਹਰ ਸੋਹਨੀ