ਪੰਨਾ:ਨਿਰਮੋਹੀ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੫



ਨਿਰਮੋਹੀ

ਸਭ ਮੇਰੀ ਖੁਸ਼ੀ ਵਿਚ ਖੁਸ਼ ਹਨ।

ਸਚ ਕਹਿੰਦਾ ਹਾਂ, ਪ੍ਰੇਮ ਵੀਰ, ਮੇਰੇ ਕੰਨ ਇਹ ਗਲਾਂ ਨਾ ਸਹਾਰ ਸਕੇ। ਤੇ ਮੈਂ ਇਕ ਜਰੂਰੀ ਕੰਮ ਦਾ ਬਹਾਨਾ ਲਾ ਕੇ ਉਥੋਂ ਚਲਦਾ ਹੋਇਆ। ਬਸ ਇਹ ਮੇਰੀ ਆਖਰੀ ਮੁਲਾਕਾਤ ਸੀ ਉਸ ਨਾਲ। ਦੋ ਚਾਰ ਦਿਨ ਪਿਛੋਂ ਈ ਮੈਂ ਇਹ ਸੋਚ ਕੇ ਦਿਲੀ ਆ ਗਿਆ ਕਿ ਤੈਨੂੰ ਇਹਨਾਂ ਗੱਲਾਂ ਤੋਂ ਜਾਣੂ ਕਰਵਾ ਦੇਵਾਂ। ਸਬੂਤ ਵਾਸਤੇ ਮੇਰੇ ਪਾਸ ਉਸ ਦੀਆਂ ਪ੍ਰੇਮ ਰੰਗ ਰੰਗੀਆਂ ਚਿਠੀਆਂ ਹਾਜ਼ਰ ਹਨ। ਤੇ ਜੇ ਅਜੇ ਵੀ ਭਰੋਸਾ ਨਾ ਆਵੇ ਤਾਂ ਮੈਂ ਉਹ ਕੁੜੀ ਵੀ ਸ਼ਾਮਨੇ ਲਿਆ ਸਕਦਾ ਹਾਂ ਜਿਸ ਰਾਹੀਂ ਮੈਨੂੰ ਇਹ ਚਿਠਆਂ ਔਂਦੀਆਂ ਜਾਂਦੀਆਂ ਰਹੀਆਂ ਹਨ।'

'ਪਰ ਜੁਗਿੰਦਰ, ਨਾ ਜਾਨੇ ਮੈਨੂੰ ਵਿਸ਼ਵਾਸ ਕਿਉਂ ਨਹੀਂ ਆ ਰਿਹਾ। ਮਾਲਾ ਇਹੋ ਜਿਹਾ ਨੀਚ ਕੰਮ ਕਦੀ ਨਹੀਂ ਕਰ ਸਕਦੀ।'

'ਹਾਂ, ਤੇਨੂੰ ਵਿਸ਼ਵਾਸ ਕਿਵੇਂ ਆ ਸਕਦਾ ਹੈ? ਤੇਰੀਆਂ ਅਖਾਂ ਉਤੇ ਤੇ ਮੁਹਬਤ ਦੀ ਪਟੀ ਬਧੀ ਹੋਈ ਏ। ਮੇਰਾ ਜੋ ਫਰਜ਼ ਸੀ ਮੈਂ ਨਿਭਾ ਦਿਤਾ | ਜੇ ਤੂੰ ਨਹੀਂ ਮੰਨਦਾ ਤਾਂ ਮੈਂ ਉਸ ਨਾਲ ਵਿਆਹ ਕਰਵਾ ਕੇ ਵੀ ਦਸ ਸਕਦਾ ਹਾਂ।'

'ਬਸ ਬਸ! ਜੁਗਿੰਦਰ, ਹੋਰ ਤੀਰ ਚਲੌਨ ਦੀ ਕੋਸ਼ਿਸ਼ ਨਾ ਕਰ। ਪਰ ਇਸ ਚਿੱਠੀ ਵਿਚ ਤੇ ਉਹ ਮੈਨੂੰ ਕਾਫੀ ਯਾਦ ਕਰ ਰਹੀ ਏ।'

'ਹਾਂ! ਕਿਉਂ ਨਾ ਕਰੇ? ਜੁਗਿੰਦਰ ਕਹਿਨ ਲਗਾ,ਮੈਂ ਜੋ ਉਥੇ ਨਹੀਂ ਹਾਂ। ਜਦ ਚਲਾ ਜਾਵਾਂਗਾ ਤਾਂ ਆਪੇ ਭੁਲ ਜਾਵੇਗੀ।'