ਪੰਨਾ:ਨਿਰਮੋਹੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

૧પ

ਤੁਸੀਂ ਮੇਰੇ ਨਾਲ ਜਾਕੇ ਕੁਟੀਆ ਵੇਖ ਸਕਦੇ ਹੋ। ਤੇ ਗਲ ਕੱਥ ਦਾ ਸਿਲਸਿਲਾ ਫੇਰ ਤੇ ਰਖ ਲਵੋ।' ਅਸੀਂ ਸੰਤਾਂ ਦੀ ਕੁਟੀਆ ਦੇ ਦਰਸ਼ਨ ਕਰ ਘਰ ਆ ਗਏ।

ਇਸ ਦੇ ਪਿਛੋਂ ਅਸੀਂ ਰੋਜ਼ ਹੀ ਸੰਤਾਂ ਦੇ ਦਰਸ਼ਨਾਂ ਨੂੰ ਜਾਨਾ ਤੇ ਕੀਰਤਨ ਸੁਣ ਚੁਪ ਚਾਪ ਘਰ ਪਰਤ ਔਣਾ। ਪਰ ਸੰਤਾਂ ਦੇ ਮੂੰਹੋਂ ਨਿਕਲੇ ਹੋਏ ਲਫਜ਼ "ਨਿਰਮੋਹੀ ਪ੍ਰੀਤਮ" ਦਾ ਭੇਦ ਲੱਖ ਕੋਸ਼ਸ਼ ਕਰਨ ਤੇ ਵੀ ਅਸੀਂ ਨਾ ਪਾ ਸਕੇ।

ਅਠ ਦਿਨ ਅਸੀਂ ਹਰਦੁਵਾਰ ਰਹੇ, ਅਖੀਰੀ ਅਸੀਂ ਫਿਰ ਹਿੰਮਤ ਕਰਕੇ ਸੰਤਾਂ ਪਾਸੋਂ ਨਿਰਮੋਹੀ ਦਾ ਭੇਦ ਪੁਛਿਆ, ਜਿਸ ਦੇ ਉਤਰ ਵਿਚ ਉਨਾਂ ਗੱਲ ਹੋਰਦਰੇ ਪੀਂਦੇ ਹੋਇਆਂ ਕਿਹਾ-

'ਇਸ ਵਿਚ ਹੈਰਾਨ ਹੋਨ ਦੀ ਕੀ ਗਲ ਹੈ ਬੇਟਾ! ਨਿਰਮੋਹੀ ਤਾਂ ਮੇਰਾ ਉਪਨਾਮ ਹੈ! ਰਮੇਸ਼ਵਰ ਨਾਥ 'ਨੌਰੰਗ' ਕਿਦਾਰ ਨਾਥ 'ਅਵਾਰਾ', ਉਸੇ ਤਰਾਂ ਮੇਰਾ ਨਾਮ ਹੈ ਰਾਮ ਦਾਸ ਨਿਰਮੋਹੀ।'

'ਨਹੀਂ ਮਹਾਰਾਜ ਇਹ ਨਹੀਂ ਹੋ ਸਕਦਾ। ਨਿਰਮੋਹੀ ਨਾਂ ਆਪ ਨੂੰ ਸ਼ੋਭਾ ਨਹੀਂ ਦੇਂਦਾ। ਆਪ ਨੇ ਨਿਰਮੋਹੀ ਨਾਂ ਕਿਉਂ ਰਖਿਆ, ਇਸ ਵਿਚ ਜਰੂਰ ਕੋਈ ਨਾ ਕੋਈ ਭੇਦ ਹੈ। ਆਪ ਦੇ ਹਾਵ ਭਾਵ, ਨਿਰਮੋਹੀ ਕਹਿਣ ਦਾ ਰੰਗ ਢੰਗ ਇਹੋ ਜਹਾ ਅਜੀਬ ਹੈ ਕਿ ਕੋਈ ਵੀ ਸਮਝਨ ਵਾਲਾ ਇਸ ਨੂੰ ਜਰੂਰ ਹੀ ਰਹਸਮਈ ਸਮਝੇ ਗਾ। ਮਹਾਰਾਜ ਕੀ ਇਸ ਦਾ ਦੇ ਦਸ ਕੇ ਸਾਡੇ ਮੰਨ ਨੂੰ ਸ਼ਾਂਤ ਨਹੀਂ ਕਰੋਗੇ।

'ਐਵੇਂ ਖਾਹ ਮੁਖਾਹ : ਜਿਦ ਕਰ ਰਹੇ ਹੋ ਬੇਟਾ! ਇਸ