ਪੰਨਾ:ਨਿਰਮੋਹੀ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੬



ਨਿਰਮੋਹੀ

'ਲੇਕਨ, ਜੁਗਿੰਦਰ, ਜੇ ਉਹ ਤੇਰੇ ਨਾਲ ਮੁਹੱਬਤ ਕਰਨ ਲਗ ਪਈ ਸੀ ਤਾਂ ਫਿਰ ਵਿਆਹ ਕਿਉਂ ਨਹੀਂ ਕਰ ਲੀਤਾ ਤੂੰ ਉਸ ਨਾਲ? ਕਿਉਂ ਵਿਚਾਰੀ ਦਾ ਦਿਲ ਤੋੜਿਆ? ਮੈਂ ਉਸ ਨੂੰ ਸਖੀ ਵੇਖਕੇ ਹੀ ਆਪਣੇ ਦਿਲ ਨੂੰ ਧਰਵਾਸ ਦੇ ਲੈਂਦਾ।'

'ਜੇ ਕਰ ਤੇਰੇ ਵਰਗਾ ਹੁੰਦਾ ਮੈਂ, ਪ੍ਰੇਮ, ਤਾਂ ਜਰੂਰ ਕਰ ਲੈਂਦਾ। ਕਿਉਂਕਿ ਮੈਂ ਜਾਣਦਾ ਹਾਂ ਤੇ ਸੁੰਦਰਤਾ ਨੂੰ ਵੇਖ ਸਭ ਕੁਝ ਭੁੱਲ ਜਾਂਦਾ ਏ। ਪਰ ਮੈਂ ਸਾਰੇ ਗੁਣ ਦੇਖਕੇ ਫਿਰ ਮਹੱਬਤ ਕਰਦਾ ਹਾਂ। ਜੇ ਮੈਂ ਚਾਹੁੰਦਾ ਤਾਂ ਜਰੂਰ ਵਿਆਹ ਕਰ ਸਕਦਾ ਸੀ। ਪਰ ਇਹ ਸੋਚ ਮੈਂ ਖਿਆਲ ਪਲਟ ਲਿਆ ਕਿ ਜਿਸ ਨਾਲ ਉਹ ਬਚਪਨ ਤੋਂ ਪ੍ਰੇਮ ਕਰਦੀ ਚਲੀ ਆਈ ਹੈ। ਤੇ ਜਵਾਨ ਹੋ ਕੇ ਅਜ ਕਿਸੇ ਦੂਸਰੇ ਨੂੰ ਅਪਨੋਣ ਦੀ ਖਾਹਿਸ਼੍ ਦਿਲ ਵਿਚ ਰਖ ਰਹੀ ਹੈ ਤਾਂ ਕੀ ਉਹ ਇਕ ਦਿਨ ਇਸ ਨਵੇਂ ਚੁਨੇ ਹੋਏ ਸਾਥੀ ਨੂੰ ਛਡਨੋਂ ਦਰੇਰੀ ਕਰੇਗੀ? ਬਸ ਏਨੀ ਗਲ ਸੀ ਜਿਸ ਲਈ ਮੈਂ ਕੁਝ ਕਰ ਨਾ ਸਕਿਆ। ਅਛਾ, ਮੈਂ ਚਲਦਾ ਹਾਂ। ਇਹ ਰਹੇ ਤੇਰੀ ਪ੍ਰੇਮਕਾ ਦੇ ਪ੍ਰੇਮ ਪਤਰ। ਜਿਵੇਂ ਮਰਜੀ ਹੈ ਕਰ। ਜੋ ਮੇਰਾ ਕੰਮ ਸੀ ਮੈਂ ਕਰ ਦਿਤਾ ਏੱਨਾ ਕਹਿ ਜੁਗਿੰਦਰ ਤੇ ਉਠ ਕੇ ਚਲਾ ਆਇਆ ਪਰ ਸ਼ਕ ਦੀ ਅਗ ਭੜਕਾ ਕੇ ਦੇ ਦਿਲਾਂ ਵਿਚ ਨਾ ਮਿਲਨ ਵਾਲਾ ਪਾਟਕ ਪਾ ਦਿਤਾ।