ਪੰਨਾ:ਨਿਰਮੋਹੀ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੯



ਨਿਰਮੋਹੀ

ਅਠ ਵਜ ਚੁਕੇ ਸਨ। ਉਸ ਨੇ ਜਲਦੀ ਜਲਦੀ ਸਾਮਾਨ ਸਭਾਲਿਆ ਤੇ ਪ੍ਰੇਮ ਨੂੰ ਜਰਾ ਖਬਰਦਾਰੀ ਨਾਲ ਰਹਿਨ ਦਾ ਕਹਿਕੇ ਸਟੇਸ਼ਨ ਤੇ ਚਲਾ ਗਿਆ।

******

ਮਾਮੇ ਦੇ ਚਲੇ ਜਾਨ ਪਿਛੋਂ ਪ੍ਰੇਮ ਨੇ ਫੂਲ ਦੇ ਕੋਠੇ ਵਲ ਦਾ ਰੁਖ ਕਰ ਲੀਤਾ। ਪਰ ਰਸਤੇ ਵਿਚ ਹੀ ਉਸ ਨੂੰ ਜੋਗਿੰਦਰ ਮਿਲ ਪਿਆ | ਪੁਛਨ ਤੇ ਪਤਾ ਲਗਾ ਕਿ ਉਹ ਦੇ ਕਿਸੇ ਅਪਨੇ ਯਾਰ ਮਿਤਰ ਨੂੰ ਗਡੀ ਬਿਠਾ ਕੇ ਸਟੇਸ਼ਨ ਤੋਂ ਆ ਰਿਹਾ ਹੈ।

ਦੋਵੇਂ ਹੀ ਫੂਲ ਦੇ ਮਕਾਨ ਤੇ ਆ ਗਏ। ਅਗੇ ਫੂਲ ਉਦਾਸ ਬੈਠੀ ਜਿਵੇਂ ਉਨ੍ਹਾਂ ਦੀ ਇਨਤਜ਼ਾਰ ਹੀ ਕਰ ਰਹੀ ਹੁੰਦੀ ਹੈ। ਪ੍ਰੇਮ ਨੂੰ ਉਪਰ ਔਂਦੇ ਦੇਖ ਕਹਿਨ ਲਗੀ

'ਵਾਹ! ਪ੍ਰੇਮ ਜੀ, ਤੁਸੀਂ ਵੀ ਕਿੱਨੇ ਮਤਲਬੀ ਹੋ। ਜਦੋਂ ਆਪਨੇ ਜਖਮਾਂ ਦਾ ਇਲਾਜ ਕਰਵਾ ਸੀ ਤਾਂ ਹਿਲਨ ਦਾ ਨਾ ਨਹੀਂ ਸੀ ਲਿਆ। ਤੇ ਜਦੋਂ ਦੁਸਰੇ ਦੇ ਜਖਮਾਂ ਤੇ ਦਵਾ ਲੌਣ ਦਾ ਵੇਲਾ ਆਇਆ ਤਾਂ ਕਈ ਕਈ ਦਿਨ ਨਜ਼ਰਾਂ ਤੋਂ ਦੂਰ ਰਿਹਨ ਦਾ ਸੰਕਲਪ ਕਰ ਲੀਤਾ।

'ਪਰ ਜਖਮੀ ਹੈ ਕੌਣ? ਪ੍ਰੇਮ ਨੇ ਹੈਰਾਨ ਹੁੰਦਿਆਂ ਹੋਇਆ ਕਿਹਾ।

ਫੂਲ ਕੁਝ ਜਵਾਬ ਦਿੰਦੀ, ਤਦ ਤਕ ਜੁਗਿੰਦਰ ਉਨ੍ਹਾਂ ਤੋਂ ਵਖ ਹੋ ਦੂਸਰੇ ਕਮਰੇ ਵਿਚ ਜਾ ਚੁਕਾ ਸੀ।

'ਮੈਂ ਈ ਤੇ ਹਾਂ ਜਖਮੀ?, ਫੂਲ ਨੇ ਕਿਹਾ, ਤੁਹਾਡੇ ਪ੍ਰੇਮ ਬਾਨਾਂ ਨਾਲ ਵਿੰਨੀ ਹੋਈ ਘਾਇਲ ਹਿਰਨੀ!'