ਪੰਨਾ:ਨਿਰਮੋਹੀ.pdf/154

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੦ਨਿਰਮੋਹੀ

'ਇਹ ਤੁਸੀਂ ਕੀ ਕਹਿ ਰਹੀ ਹੋ, ਫੂਲ ਜੀ। ਤੁਹਾਡੇ ਲਈ ਤਾਂ ਮੇਰੀ ਜਾਨ ਵੀ ਹਾਜ਼ਰ ਹੈ।

'ਹਾਂ ਕਹਿਨ ਨੂੰ ਜਾਨ ਹਾਜ਼ਰ ਹੈ। ਪਰ ਘਰ ਔਣ ਨੂੰ ਵਕਤ ਨਹੀਂ ਮਿਲਦਾ। ਤੁਹਾਨੂੰ ਮੇਰੀ ਸੌਂਹ ਹੈ ਪ੍ਰੇਮ ਜੀ, ਜੇ ਰੋਜ ਸ਼ਾਮ ਨੂੰ ਤੁਸੀਂ ਇਕ ਵਾਰੀ ਮੇਰੇ ਪਾਸ ਨਾ ਆਵੋ ਤਾਂ।

'ਬਹੁਤ ਹਛਾ, ਸਰਕਾਰ! ਪਰ ਸ਼ਾਮੀ ਨਹੀਂ, ਮੈਂ ਦਿਨੇ ਕੋਈ ਚਾਰ ਵਜੇ ਦੇ ਲਗਭਗ ਆ ਜਾਇਆ ਕਰਾਂਗਾ। ਤੇ ਇਕ ਘੰਟੇ ਤੋਂ ਵਧ ਸਮਾ ਕਢਨਾਂ ਮੇਰੇ ਵਸ ਤੋਂ ਬਾਹਰ ਹੈ। ਕਿਉਂਕਿ ਮੇਰੇ ਮਾਮਾ ਜੀ ਲਖਨਊ ਗਏ ਹਨ ਤੇ ਘਰ ਦੀ ਸਾਰੀ ਜੁਮੇਵਾਰੀ ਮੇਰੇ ਸਿਰ ਹੈ।

'ਚਲੋ, ਇਵੇਂ ਹੀ ਸਹੀ। ਪਰ ਬੈਠ ਜਾਵੋ ਨਾ। ਕੀ ਖਲੋਤੇ ਪਿੰਡੋ ਆਏ ਹੋ? ਇਹ ਪਲੰਗ ਤੁਸਾਂ ਦੇ ਪੈਰ ਚੁੰਮਨ ਨੂੰ ਕਦੋਂ ਤੋਂ ਅਵਾਜ਼ਾਰ ਹੋ ਰਿਹਾ ਏ। ਬੈਠ ਕੇ ਇਸ ਨੂੰ ਪਵਿਤਰ ਤਾਂ ਕਰ ਛਡੋ ਤੇ ਨਾਲ ਹੀ ਉਸ ਦੀਆਂ ਅੱਖਾਂ ਵਿਚ ਅਖਾਂ ਪਾਕੇ ਫੁਲ ਨੇ ਇਕ ਐਸਾ ਇਸ਼ਾਰਾ ਕੀਤਾ ਜਿਸ ਨਾਲ ਵਿਚਾਰਾਂ ਪ੍ਰੇਮ ਸ਼ਰਮਿੰਦਾ ਜਿਹਾ ਹੋ ਕੇ ਪਲੰਗ ਤੇ ਬੈਠ ਗਿਆ ਤੇ ਕਹਿਨ ਲਗਾ-

'ਕਿਉਂ ਏੱਨਾ ਵਡਿਆ ਰਹੀ ਏਂ, ਫੂਲ? ਮੈਂ ਇਸ ਕਾਬਲ ਨਹੀਂ ਜੋ ਏਨੀ ਉਪਮਾ ਕਰਵਾ ਸਕਾਂ।

ਤੁਸੀਂ ਤੇ ਮੇਰੇ ਮਨ ਮੰਦਰ ਦੇ ਦੇਵਤਾ ਹੋ। ਫਿਰ ਭਲਾ ਮੈਂ ਤੁਹਾਡੀ ਉਪਮਾ ਨਾ ਕਰਾਂਗੀ ਤਾਂ ਕਾਲੇ ਚੋਰ ਦੀ ਕਰਾਂਗੀ?

'ਨਹੀਂ ਨਹੀਂ, ਫੂਲ, ਮੈਂ ਤੇ ਇਕ ਮਾਮੂਲੀ ਆਦਮੀ ਹਾਂ। ਕਿਉਂ ਐਵੇਂ ਮੇਰੀ ਤੁਲਨਾ ਦੇਵਤਿਆਂ ਨਾਲ ਕਰਕੇ