ਪੰਨਾ:ਨਿਰਮੋਹੀ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੪


ਨਿਮੋਰਹੀ

ਆਪਣੇ ਪਿਤਾ ਨਾਲ ਸਲਾਹ ਕੀਤੀ ਕਿ ਪਿਤਾ ਜੀ, ਖਿਆਲ ਹੈ ਕਿ ਮੈਂ ਐਫ. ਏ. ਫਸਟ ਡਵੀਜ਼ਨ ਵਿਚ ਪਾਸ ਕਰਾਂ। ਤੇ ਇਹ ਤਦ ਹੋ ਸਕਦਾ ਹੈ ਜਦ ਕੇ ਮੈਂ ਕੋਈ ਟਿਊਟਰ ਲਾ ਲਵਾਂ। ਤਾਂ ਉਹਨਾਂ ਕਿਹਾ ਤੇਰੀ ਮਰਜ਼ੀ ਹੈ, ਮਾਲਾ ਜਿਵੇ ਚਾਵੇਂ ਕਰ ਲੈ, ਜੇ,ਕੋਈ ਤੇਰੀਆਂ ਨਜ਼ਰਾਂ ਵਿਚ ਚੰਗਾ ਟਿਊਟਰ ਹੈ ਤਾਂ ਲਗਾ ਲੈ।ਤੇ ਮੈਂ, ਜੁਗਿੰਦਰ ਜੀ, ਤੁਹਾਨੂੰ ਇਹ ਖੁਸ਼ ਖਬਰੀ ਦੇਂਦੀ ਹਾਂ, ਕਿ ਤੁਸੀ ਮੈਨੂੰ ਪੜ੍ਹਾਨ ਆਂਉ ਇਹ ਮੇਰਾ ਫੈਸਲਾ ਹੈ। ਪੜ੍ਹਨਾ ਪੜ੍ਹੌਨਾ ਤਾਂ ਕੀ ਹੈ? ਹਾ ਮੇਲ ਮਿਲਾਪ ਤਾਂ ਹੋ ਜਾਇਆ ਕਰੇਗਾ। ਮੇਰਾ ਖਿਆਲ ਹੈ। ਤੁਸੀਂ ਕਲ ਤੋਂ ਹੀ ਮੈਨੂੰ ਪੜ੍ਹੌਨ ਲਈ ਆ ਜਾਇਆ ਕਰੋ ਐਫ. ਏ. ਦਾ ਕੋਰਸ ਨਹੀਂ, ਬਲਕਿ ਪ੍ਰੇਮ ਦਾ ਕੋਰਸ | ਕਿਧਰੇ ਇਸ ਬੇਨੰਤੀ ਨੂੰ ਵੀ ਠੁਕਰਾ ਨਾ ਦੇਨਾ। ਨਾਲ ਦੇ ਦਰਸ਼ਨ ਨਾਲੇ ਮੁੰਜ ਬਗੜ ਦਾ ਸੌਦਾ ਤਨਖਾਹ ਵੀ ਚੰਗੀ ਮਿਲੇਗੀ ਤੇ ਦਰਸ਼ਨ ਵੀ ਚੰਗੇ ਹੋ ਜਾਇਆ ਕਰਨਗੇ

ਮਾਲਾ


ਪ੍ਰੇਮ ਨੇ ਪੁਛਿਆ 'ਕਿਉਂ ਜੋਗਿੰਦਰ ਫਿਰ ਤੂੰ ਪੜ੍ਹੋਣ ਜਾਂਦਾ ਰਿਹਾ?'

'ਹਾਂ।'

ਠੀਕ ਹੈ। ਉਸ ਨੇ ਮੈਨੂੰ ਲਿਖਿਆ ਸੀ। ਤੇ, ਜਵਾਬ ਦਿਤਾ ਸੀ ਕਿ ਚਲੋ ਚੰਗਾ ਹੈ, ਜੇ ਤੂੰ ਫਸਟ ਆਈ ਤਾਂ ਮੈਂ ਸਭ ਨਾਲੋਂ ਜਾਦਾ ਖੁਸ਼ ਹੋਵਾਂਗਾ। ਪਰ, ਜੁਗਿੰਦਰ ਇਕ ਗਲ ਦਾ ਉੱਤਰ ਦੇ, ਕਿ ਜੇ ਉਹ ਮੁਹੱਬਤ ਤੁਰ ਨਾਲ ਕਰਦੀ ਸੀ ਤਾਂ ਉਸ ਚਿਠੀਆਂ ਦਾ ਤਾਂਤਾ ਮੇਰੇ ਵਲ