ਪੰਨਾ:ਨਿਰਮੋਹੀ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੫



ਨਿਰਮੋਹੀ

ਕਿਉਂ ਬੰਨ੍ਹ ਛਡਿਆ ਸੀ। ਜਦ ਤੋਂ ਤੂੰ ਪੜ੍ਹਾਈ ਕਰਵਾਈ, ਉਸ ਵਕਤ ਤੋਂ ਹੋਰ ਵੀ ਜਾਦਾ ਦਿਨ਼ ਵਿਚ ਉਸ ਦੀਆਂ ਔਦੀਆਂ ਰਹੀਆਂ ਹਨ।

ਇਹ ਵੀ ਠੀਕ ਹੈ, ਜੋਗਿੰਦਰ ਬੋਲਿਆ, ਚਿਠੀਆਂ ਨੂੰ ਦਾ ਜੋਰ ਏਸੇ ਲਈ ਜਾਦਾ ਸੀ ਕਿ ਕਿਧਰੇ ਉਸਦੇ ਢਲ ਦਾ ਪੋਲ ਨਾ ਖੁਲ ਜਾਏ।'

'ਪਰ ਕਿਉਂ, ਇਸ ਵਿਚ ਹਰਜ ਈ ਕੀ ਸੀ?' ਪ੍ਰੇਮ ਨੇ ਉਤਾਵਾਲਾ ਹੋ ਕੇ ਪੁਛਿਆ।

'ਇਸ ਲਈ ਕਿ ਮੈਂ ਉਸ ਦੀ ਹਰ ਗਲ ਦਾ ਜਵਾਬ ਉਲਟ ਦੇਂਦਾ ਸਾਂ। ਤੇ ਉਹ ਇਹ ਸਮਝ ਕੇ ਤੇਰੇ ਨਾਲੋਂ ਨਾਤਾ ਨਹੀਂ ਸੀ ਤੋੜਨਾ ਚਾਹੁੰਦੀ ਕਿ ਜੇ ਕਿਧਰੇ ਜੁਗਿੰਦਰ ਹਥੋਂ ਨਿਕਲ ਗਿਆ ਤਾਂ ਪ੍ਰੇਮ ਤਾਂ ਮੇਰੇ ਪਾਸ ਰਹੇਗਾ। ਨਹੀਂ ਤੇ ਜੇਕਰ ਪ੍ਰੇਮ ਨੂੰ ਮੇਰੀ ਇਸ ਮੁਹੱਬਤ ਦਾ ਪਤਾ ਲਗ ਗਿਆ ਤਾਂ ਮੇਰਾ ਕਿਧਰੇ ਧੋਬੀ ਦੇ ਕੁਤੇ ਵਾਲਾ ਹਿਸਾਬ ਨਾ ਹੋ ਜਾਵੇ, ਨਾ | ਘਰ ਦੇ ਰਹੇ ਤੇ ਨ ਘਾਟ ਦਾ | ਇਹ ਸੀ ਉਸਦਾ ਅਸਲੀ ਮਤਲਬ।'

'ਉਹ!ਮੈਂ ਸਮਝਿਆਂ ਪ੍ਰੇਮ ਨੇ ਇਕ ਠੰਡਾ ਹੋਕਾ ਭਰਿਆ ਕਿੱਨੀ ਚਾਲ ਬਾਜੀ ਖੇਲੀ ਜਾ ਰਹੀ ਸੀ ਮੇਰੇ ਨਾਲ। ਪਰ ਤੁਸੀਂ ਇੰਨੀ ਛੇਤੀ ਵਖ ਵਖ ਕਿਉਂ ਹੋ ਗਏ?'

'ਬਸ, ਗਲ ਇਹ ਸੀ ਕਿ ਉਹ ਨਿਤ ਨਵੇਂ ਨਵੇਂ ਬਹਾਨੇ ਕਰਕੇ ਬਾਹਰ ਘੁੰਮਨਾ ਚਾਹੁੰਦੀ ਸੀ ਤੇ ਮੈਂ ਅਪਨੀ ਬਦਨਾਮੀ ਤੋਂ ਡਰਦਾ ਇਸ ਤੋਂ ਦੂਰ ਨਸਦਾ ਸੀ। ਇਸੇ ਗਲ ਤੋੰ ਇਕ ਦਿਨ ਝਗੜਾ ਹੋਇਆ ਤੇ ਅਸੀਂ ਦੋਵੇਂ ਵਖਰੇ ਹੋ ਤੋਂ ਇਕ ਦਿਨ ਝਗੜਾ ਹੋਇਆ ਤੇ ਅਸੀ ਹੋ