ਪੰਨਾ:ਨਿਰਮੋਹੀ.pdf/160

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੬ਨਿਰਮੋਹੀ

ਇਸ ਤੋਂ ਤਕਰੀਬਨ ਅਠ ਦਸ ਦਿਨ ਪਿਛੋਂ ਮੈਨੂੰ ਮਾਲਾ ਦੀ ਇਕ ਚਿਠੀ ਮਿਲੀ, ਜਿਸ ਵਿਚ ਉਸਨੇ ਮੇਰੇ ਪਾਸੋ ਮੁਆਫੀ ਮੰਗੀ ਹੋਈ ਸੀ। ਇਹ ਦੋ ਚਿਠੀਆਂ ਮਾਲਾਂ ਦੀਆ ਅਖੀਰੀ ਹਨ। ਪਰ ਮੇਰਾ ਮਨ ਨਾ ਮੰਨਿਆ ਤੇ ਮੈਂ ਦਿਲੀ ਨਸ ਆਇਆ। ਪ੍ਰੇਮ, ਜੋ ਮੇਰਾ ਫਰਜ ਸੀ ਮੈਂ ਪੂਰਾ ਕੀਤਾ। ਹੁਨ ਤੇਰੀ ਮਰਜ਼ੀ ਹੈ ਜੋ ਚਾਹੀਂ ਕਰ ਸਕਦਾ ਹੈ। ਪਰ ਯਾਦ ਰਖ, ਤੂੰ ਜਿਸਦੇ ਪਿਛੇ ਪਾਗਲ ਹੋਇਆ ਫਿਰਦਾ ਹੈ, ਉਹ ਤੇਰੇ ਹਥ ਆ ਤੇ ਭਾਵੇਂ ਜਾਵੇ, ਪਰ ਉਸ ਪਾਸੋ ਸਚੇ ਪ੍ਰੇਮ ਦੀ ਆਸ ਰਖਨੀ ਪਕੀ ਮੂਰਖਤਾ ਹੈ।

'ਨਹੀਂ ਨਹੀਂ, ਜੁਗਿੰਦਰ, ਹੁਣ ਹੋਰ ਅਗ ਉਤੇ ਤੇਲ ਨਾ ਛਿੜਕ। ਕੀ ਮੈਂ ਏਨਾ ਕਮੀਨਾ ਹਾਂ ਜੋ ਉਸ ਬੇ ਵਫਾ ਦੀ ਪੁਤਲੀ ਨੂੰ ਅਪਨਾ ਲਵਾਂਗਾ? ਕੀ ਮੈਂ ਉਸ ਦੀ ਲਿਖਾਂਵਟ ਨਹੀਂ ਪਛਾਨ ਸਕਦਾ? ਏਨਾ ਪਕਾ ਸਬੂਤ ਮਿਲਨ ਤੇ ਮੈਂ ਕਿਵੇਂ ਗੁਮਰਾਹ ਹੋ ਸਕਦਾ ਹਾਂ? ਫਿਰ ਤੂੰ ਤੇ ਮੈਨੂੰ ਸ਼ੁਰੂ ਤੋਂ ਜਾਣਦਾ ਹੈ ਕਿ ਮੈਂ ਕਿੰਨਾ ਜਿੱਦੀ ਹਾਂ। ਤੈਨੂੰ ਯਾਦ ਹੋਵੇ ਜਦ ਬਚਪਨ ਵਿਚ ਮੈਂ ਇਕ ਵਾਰੀ ਸਕੂਲ ਨਾ ਜਾਨ ਦੀ ਜ਼ਿਦ ਕੀਤੀ ਸੀ। ਸਭ ਨੇ ਆਪਨਾ ਆਪਨਾ ਜੋਰ ਲਾਇਆ, ਮਾਰ ਵੀ ਪਈ, ਪਰ ਮੈਂ ਟਸ ਤੋਂ ਮੱਸ ਨਾ ਹੋਇਆ। ਤੇ ਇਹ ਮੇਰੀ, ਦੁਸਰੀ ਜਿਦ ਹੈ ਕਿ ਮੈਂ ਇਸ ਬੇਵਫਾਈ ਦਾ ਮਾਲਾ ਨੂੰ ਜਰੂਰੀ ਸਵਾਦ ਚਖਾਵਾਂਗਾ।