ਪੰਨਾ:ਨਿਰਮੋਹੀ.pdf/163

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੯ਨਿਰਮੋਹੀ

ਇਕ ਦੁਕਾਨ ਦਾਰੀ ਚਲਾਨ ਦਾ ਪਕਾ ਗੁਰ ਹੈ ।'

'ਜੀ, ਪਿਤਾ ਜੀ । ਆਪ ਬੇ ਫਿਕਰ ਰਹਿਨਾ । ਮੈਂ | ਸਬ ਠੀਕ ਠਾਕ ਰਖਾਂਗਾ।'

'ਹਾਂ ਤੇ, ਪ੍ਰੇਮ, ਤੇਰੀ ਸ਼ਾਦੀ ਦੀ ਤਾਰੀਖ ਮੈਂ ਪੱਕੀ ਕਰ ਰਖੀ ਹੈ, ਅਜ ਤੋਂ ਦੋ ਮਹੀਨੇ ਪਿਛੋਂ । ਸੋ ਤੂੰ ਆਪਨੇ ਕਿਸੇ ਜਿਮੇਂਵਾਰ ਨੌਕਰ ਨੂੰ ਸਮਝਾ ਬੁਝਾ ਕੇ ਵਿਆਹ ਤੋਂ ਦਸ | ਪੰਦਰਾਂ ਦਿਨ ਪਹਿਲੇ ਲਖਨਊ ਪਹੁੰਚ ਜਾਵੀਂ ਤਾਂ ਕਿ ਆਪ | ਮਨ ਪਸੰਦ ਦਾ ਸਾਮਾਨ ਖਰੀਦ ਸਕੇਂ ।'

ਪ੍ਰੇਮ ਪਿਤਾ ਦੇ ਸਾਮਨੇ ਬੋਲ ਤੇ ਨਾ ਸਕਿਆ, ਪਰ ਏਨਾ ਉਸਨੇ ਜਰੂਰ ਕਹਿ ਦਿਤਾ, ਪਿਤਾ ਜੀ, ਕੀ ਜਰੂਰਤ ਹੈ। ਅਜੇ ਸ਼ਾਦੀ ਦੀ ? ਮਾਲਾ ਕਿਧਰੇ ਨੱਸੀ ਨਹੀਂ ਜਾਂਦੀ। ਲੋਕ ਕੀ ਕਹਿਨਗੇ, ਕਿ ਅਜ ਕਲ ਮੁੰਡੇ ਦਾ ਮਾਮਾ ਮਰਿਆ ਤੇ ਅਜ ਸ਼ਾਦੀ ਵੀ ਰਚਾ ਲਈ।

'ਤੂੰ ਇਸਦੀ ਚਿੰਤਾ ਨਾ ਕਰ । ਮਰਨ ਵਾਲਾ ਤੇ ਮਰ ਗਿਆ | ਅਰ ਸਾਨੂੰ ਦੁਖ ਵੀ ਕਾਫੀ ਹੈ । ਪਰ ਉਸ ਦੇ ਨਾਲ ਦੁਨੀਆਂ ਦੇ ਕਾਰੋਬਾਰ ਤੇ ਨਹੀਂ ਬੰਦ ਹੋ ਜਾਨੇ ਚਾਹੀਦੇ । ਦੁਨੀਆਂ ਦਾ ਕੀ ਹੈ, ਉਹ ਤੇ ਹਮੇਸ਼ ਬਕਦੀ ਹੀ ਰਹਿੰਦੀ ਹੈ । ਕੋਈ ਦੁਨੀਆ ਤੇ ਹਮੇਸ਼ਾਂ ਜੀਉਂਦਾ ਨਹੀਂ ਰਹਿੰਦਾ। ਇਹੋ ਜਹੀ ਕੁਝ ਸਿਖਿਆ ਦੇ ਕੇ ਤੇ ਲਖਨਊ ਵਿਆਹ ਤੋਂ ਦਸ ਪੰਦਰਾਂ ਦਿਨ ਪਹਿਲੇ ਔਣ ਦੀ ਪਕੀ ਕਰਕੇ ਪ੍ਰੇਮ ਦਾ ਪਿਤਾ ਟਬਰ ਸਮੇਤ ਲਖਨਊ ਨੂੰ ਆ ਗਿਆ।

+ + + +

ਜੁਗਿੰਦਰ ਤੇ ਫੂਲ ਦਾ ਔਣਾ ਜਾਣਾ ਹੁਣ ਪ੍ਰੇਮ ਦੇ ਘਰ