ਪੰਨਾ:ਨਿਰਮੋਹੀ.pdf/164

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੦


ਨਿਰਮੋਹੀ

ਖੁਲਮ ਖੁਲਾ ਹੋ ਗਿਆ। ਸਿਰ ਤੇ ਕੋਈ ਹੈ ਨਹੀਂ ਸੀ। ਪ੍ਰੇਮ ਦਾ ਪਿਤਾ ਆਪਨੇ ਲਖਨਊ ਵਾਲੇ ਕਾਫੀ ਲੰਮੇ ਚੌੜੇ ਕੰਮ ਨੂੰ ਛਡ ਕੇ ਦਿਲੀ ਰਹਿ ਨਹੀਂ ਸੀ ਸਕਦਾ ਤੇ ਘਰ ਵਿਚ ਪ੍ਰੇਮ ਤਾਂ ਵਡਾ ਹੋਰ ਹੈ ਨਹੀਂ ਸੀ ਜੋ ਉਸਨੂੰ ਸਮਝਾ ਸਕਦਾ ਜਾਂ ਕਾਰੋਬਾਰੇ ਚਲਾਨ ਵਿਚ ਮਦਤ ਕਰਦਾ। ਬਸ ਜੀ, ਕਾਰੋਬਾਰ ਨੂੰ ਨੌਕਰਾਂ ਤੇ ਛਡ, ਪ੍ਰੇਮ ਕਦੀ ਫੂਲ ਦੇ ਘਰ ਫੀਸਟ ਤੇ ਜਾਂਦਾ ਤੇ ਕਦੀ ਫੂਲ ਸਣੇ ਜੁਗਿੰਦਰ ਉਸ ਦੇ ਘਰ ਰੋਟੀ ਤੇ ਔਂਦੇ। ਮਾਮੇ ਦੀ ਲਹੂ ਪਸੀਨੇ ਦੀ ਕਮਾਈ ਹੋਈ ਦੌਲਤ ਪਾਣੀ ਦੀ ਤਰਾਂ ਖਤਮ ਹੋਣ ਲਗੀ।

ਰੋਜ਼ ਰੋਜ਼ ਦੇ ਮੇਲ ਮਿਲਾਪ ਨੇ ਫੂਲ ਤੇ ਪ੍ਰੇਮ ਨੂੰ ਵਖੋ ਵੱਖ ਨਾ ਰਹਿਣ ਦਿਤਾ। ਮਤਲਬੀ ਪਿਆਰ ਦੀ ਚਿਕਨੀ ਡੋਰ ਨੇ ਬਦੋ ਬਦੀ ਪ੍ਰੇਮ ਨੂੰ ਫੂਲ ਦੀ ਕੰਠ ਮਾਲਾ ਵਿਚ ਪ੍ਰੋ ਦਿਤਾ।

ਪ੍ਰੇਮ ਕਈ ਕਈ ਦਿਨ ਫੂਲ ਦੇ ਮਕਾਨ ਤੇ ਹੀ ਰਹਿਨ ਲਗ ਪਿਆ ਤੇ ਘਰ ਦੀ ਰਾਖੀ ਲਈ ਉਸਨੇ ਜਗਿੰਦਰ ਨੂੰ ਆਪਨੀ ਜਗਾ ਰਹਿਣ ਲਈ ਕਹਿ ਦਿਤਾ। ਨਿਤ ਨਵੇਂ ਗਹਿਣੇ ਨਵੇਂ ਸੂਟ ਤੇ ਸਾੜੀਆਂ ਖਰੀਦੀਆਂ ਜਾਨ ਲਗੀਆਂ। ਇਕ ਦਿਨ ਵੀ ਬਿਨਾ ਫੂਲ ਨੂੰ ਦੇਖੇ ਉਸ ਦਾ ਨਹੀਂ ਸੀ ਲੰਘਦਾ। ਉਸ ਦੇ ਮਾਮੇ ਦੀ ਸਰਾਫੀ ਦੀ ਦੁਕਾਨ ਜਿਸ ਵਿਚ ਲੱਖਾ ਰੁਪਇਆਂ ਦਾ ਜੇਵਰ ਸੀ ਸਿਰਫ ਨੌਕਰਾਂ ਦੇ ਹਥਾਂ ਵਿਚ ਰਹਿ ਗਈ। ਜਿਸ ਦਿਨ ਤੋਂ ਉਸ ਨੇ ਮਾਲਾ ਦੇ ਪ੍ਰੇਮ ਪਤਰ ਪੜ੍ਹੇ ਸਨ, ਉਸ ਦਾ ਦਿਲ ਉੜਨ ਪੰਖੇਰੂ ਬਨ ਗਿਆ ਸੀ। ਇਕ ਦੋ ਵਾਰ ਜੁਗਿੰਦਰ ਨੇ ਓਪਰੇ ਓਪਰੇ ਮਨੋਂ ਪ੍ਰੇਮ ਨੂੰ ਝਿੜਕ ਵੀ ਲਾਈ 'ਦੇਖ, ਪ੍ਰੇਮ, ਤੇਰਾ ਇਸ ਤਰਾਂ ਖੁਲਮ ਖੁਲਾ ਮੇਰੀ ਭੈਣ ਦੇ ਘਰ