ਪੰਨਾ:ਨਿਰਮੋਹੀ.pdf/165

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੧


ਨਿਰਮੋਹੀ

ਔਂਨਾ ਜਾਨਾ ਮੇਰੀ ਬਦਨਾਮੀ ਦਾ ਕਾਰਨ ਬਨ ਰਿਹਾ ਹੈ। ਮੈਂ ਚਾਹੇ ਕਿੱਨੇ ਵੀ ਆਜ਼ਾਦ ਖਿਆਲ ਦਾ ਮਾਲਕ ਕਿਉਂ ਨਾ ਹੋਵਾਂ, ਫਿਰ ਵੀ ਦੁਨੀਆਂ ਦੀਆਂ ਗਲਾਂ ਤਾਂ ਸੁਨਨਿਆਂਂ ਪੈਂਦੀਆ ਨੇ। ਜਾਂ ਤਾਂ ਸਭ ਗੱਲਾਂ ਛਡ ਤੇ ਫੁਲ ਨਾਲ ਵਿਆਹ ਕਰ ਲੈ, ਨਹੀਂ ਤੇ ਫਿਰ ਇਉਂ ਸਾਨੂੰ ਬਦਨਾਮ ਨਾ ਕਰ।'

ਉਤਰ ਵਿਚ ਪ੍ਰੇਮ ਨੇ ਕਿਹਾ, ਮੈਂ ਮੰਨਦਾ ਹਾਂ, ਜੁਗਿੰਦਰ, ਤੇਰੀ ਇਸ ਵਿਚ ਬਦਨਾਮੀ ਹੈ। ਪਰ ਇਹ ਕਿਉਂ ਭੁਲਦਾ ਹੈ ਕਿ ਹੁਨ ਸ਼ਾਦੀ ਮੇਰੀ ਏਸੇ ਨਾਲ ਹੋਵੇਗੀ?'

'ਉਹ ਤੇ ਠੀਕ ਹੈ। ਹੋਰ ਇਕ ਮਹੀਨੇ ਤਕ ਤੇਰੀ ਸ਼ਾਦੀ | ਮਾਲਾ ਨਾਲ ਹੋ ਜਾਵੇਗੀ। ਫਿਰ ਇਹ ਤੇਰੀ ਸਾਰੀ ਸ਼ੇਖੀ ਕਿਥੇ ਚਲੀ ਜਾਵੇਗੀ?'

'ਹਾਂ, ਜੁਗਿੰਦਰ, ਖੂਬ ਯਾਦ ਕਰਵਾਇਆ ਈ। ਕੋਈ ਐਸੀ ਸਲਾਹ ਦੇ ਕਿ ਜਿਸ ਨਾਲ ਮੇਰੀ ਸ਼ਾਦੀ ਰੁਕ ਜਾਵੇ।'

ਸ਼ਾਦੀ ਤੈਨੂੰ ਰੋਕਨੀ ਵੀ ਨਹੀਂ ਚਾਹੀਦੀ, ਪ੍ਰੇਮ। ਉਹ ਬਚਪਨ ਦੀ ਸਾਥਨ ਹੈ। ਕੀ ਤੂੰ ਉਸ ਦੇ ਪ੍ਰੇਮ ਨੂੰ ਦਿਲੋਂ ਭੁਲਾ ਸਕੇਗਾ?'

'ਪਰ ਤੂੰ ਇਹ ਕਿਉਂ ਭੁਲ ਰਿਹਾ ਹੈ ਕਿ ਉਹ ਮੇਰੇ ਲਾਇਕ ਨਹੀਂ ਹੈ? ਸਗੋਂ ਠੁਕਰਾਏ ਜਾਣ ਦੇ ਲਾਇਕ ਹੈ। ਉਸ ਨਾਲ ਵਿਆਹ ਨਹੀਂ ਕਰਾ ਸਕਦਾ। ਉਸ, ਮਾਲਾ ਦੀ ਬੱਚੀ ਨੇ ਜਿਵੇਂ ਮੈਨੂੰ ਤੜਫਾਇਆ ਹੈ, ਮੈਂ ਵੀ ਉਸ ਨੂੰ ਤੜਫਾ ਤੜਫਾ ਕੇ ਨਾ ਮਾਰਿਆ ਤਾਂ ਮੇਰਾ ਨਾਂ ਵੀ ਪ੍ਰੇਮ ਨਹੀਂਂ।'

ਪਰ ਜੁਗਿੰਦਰ ਨੇ ਉਸ ਨੂੰ ਰੋਕਦੇ ਹੋਇਆਂ ਕਿਹਾ,