ਪੰਨਾ:ਨਿਰਮੋਹੀ.pdf/168

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੨


ਨਿਮੋਰਹੀ

'ਇਸ ਵਕਤ ਤੂੰ ਖਾਹ ਮੁਖਾਹ ਤੈਸ਼ ਵਿਚ ਨਾ ਆ। ਮੈਂ ਕਲ ਤੈਨੂੰ ਸਭ ਕੁਝ ਸੋਚ ਸਮਝ ਕੇ ਜਵਾਬ ਦੇਵਾਂਗਾ। ਫੇਰ ਜਿਵੇਂ ਕਰਨਾ ਚਾਹੇਗਾ ਸੋ ਕਰ ਲਵੀਂ,

ਜਿਵੇਂ ਤੇਰੀ ਮਰਜ਼ੀ ਹੈ, ਜੁਗਿੰਦਰ। ਪਰ ਜਰਾ ਜਲਦੀ ਕਿਉਂਕਿ ਮੈਂ ਉਸ ਨੂੰ ਉਹ ਸਜ਼ਾ ਦੇਣੀ ਚਾਹੁੰਦਾ ਹਾਂ ਕਿ ਜੋ ਕਿ ਸਾਰੀ ਉਮਰ ਯਾਦ ਕਰਦੀ ਰਹੇ।ਇੱਕੀ

ਉਸੇ ਦਿਨ ਸ਼ਾਮ ਨੂੰ ਜੁਗਿੰਦਰ ਨੇ ਪ੍ਰੇਮ ਨੂੰ ਇਹ ਸਲਾਹ ਦਿਤੀ ਕਿ ਇਸ ਤਰਾਂ ਮਾਲਾ ਨੂੰ ਛਡ ਦੇਣਾ ਕਿ ਨਹੀਂ। ਇਸ ਤਰਾਂ ਛਡ ਦੇਣ ਨਾਲ ਦੋ ਚਾਰ ਦਿਨ ਰੋਣ ਧੋਏਗੀ, ਤੇ ਪਿਛੋਂ ਫੇਰ ਕਿਸੇ ਦੂਸਰੇ ਨੂੰ ਜੀਵਨ ਸਾਥੀ ਬਨਾ ਲਵੇਗੀ। ਇਸ ਨਾਲ ਤਾਂ ਉਸ ਦੀ ਬੇਵਫਾਈ ਨੂੰ ਕੋਈ ਸਜ਼ਾ ਨਾ ਮਿਲੀ।

'ਤੇ ਫੇਰ ਕੀ ਕੀਤਾ ਜਾਏ? ਪ੍ਰੇਮ ਨੇ ਕਿਹਾ।

ਤੂੰ ਇਸ ਤਰਾਂ ਕਰ। ਲਖਨਊ ਚਲਿਆ ਜਾ ਤੇ ਨਾਲ ਵਿਆਹ ਕਰ ਲੈ। ਕਿਧਰੇ ਪਾਗਲ ਤੇ ਨਹੀਂ ਹੋ ਗਿਆ, ਜੁਗਿੰਦਰ ਤੇਰੀ ਸਲਾਹ ਹੈ ਮੈਂ ਜਾਣ ਬੁਝ ਕੇ ਸੂਲਾਂ ਵਿਚ ਫਸ ਜਾਵਾ