ਪੰਨਾ:ਨਿਰਮੋਹੀ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੬


ਨਿਰਮੋਹੀ

ਮਕਾਨ ਦੀ ਸਫਾਈ ਕਰਾਨ ਲਈ ਮੇਰਠ ਗਿਆ ਹੈ। ਇਕ ਦੋ ਦਿਨਾਂ ਤਕ ਆ ਜਾਵੇਗਾ।'

'ਵਾਹ ਵਾਹ! ਬਹੁਤ ਚੰਗੀ ਸਕੀਮ ਬਨਾਈ ਹੈ ਇਹ ਤਾਂ। ਵਾਕਈ ਤੂੰ ਆਪਣੇ ਕੰਮ ਵਿਚ ਮਾਹਰ ਹੈ। ਪਰ ਕਦੋਂ ਤੱਕ ਇਹ ਦਿਨ ਮੁਕਰਰ ਹੋਵੇਗਾ? ਜਗਿੰਦਰ ਨੇ ਕਿਹਾ |

'ਬਸ, ਉਸਨੂੰ ਲਖਨਊ ਤੋਂ ਵਾਪਸ ਆ ਲੈਣ ਦਿਉ। ਉਥੋਂ ਉਸ ਦਾ ਦਿਲ ਖਟਾ ਹੋਇਆ ਹੋਵੇਗਾ। ਇਸ ਲਈ ਉਹ ਮੰਨ ਵੀ ਛੇਤੀ ਹੀ ਲਵੇਗਾ।

'ਤੇ ਜੇਕਰ ਉਹ ਉਥੇ ਮਾਲਾ ਦੀਆਂ ਗੱਲਾਂ ਵਿਚ ਫਸ ਕੇ ਸਿਧੇ ਰਸਤੇ ਆ ਗਿਆ ਤਾਂ ਫੇਰ?'

ਤੂੰ ਕਿਉਂ ਘਬਰਾ ਰਿਹਾ ਹੈ, ਮਾਸਟਰ? ਉਹ ਵੇਸਵਾਂ ਹੀ ਕੀ ਜਿਸ ਦੇ ਪੰਜੇ 'ਚ ਫਸਿਆ ਆਦਮੀ ਏਨੀ ਆਸਾਨੀ ਨਾਲ ਬਾਹਰ ਨਿਕਲ ਜਾਵੇ। ਤੇ ਨਹੀਂ ਜਾਨਦਾ ਰੰਡੀ ਤਾਂ ਬੜੇ ਬੜੇ ਸਿਆਨਿਆਂ ਦੇ ਕੰਨ ਕੁਤਰ ਛਡਦੀ ਹੈ। ਇਹੋ ਤੇ ਇਕ ਮਾਮੂਲੀ ਸਿਧਾ ਸਾਦਾ ਮੁੰਡਾ ਹੈ।

'ਸਮਝ ਲਈ ਸਾਰੀ ਗੱਲ, ਫੂਲ। ਚਲ ਕਿਧਰੇ ਪਿਕਚਰ ਈ ਦੇਖ ਆਵੀਏ। ਸੋਚ ਸੋਚ ਕੇ ਦਿਮਾਗ ਈ ਖਰਾਬ ਕਰ ਲੀਤਾ ਹੈ।

'ਚਲੀਏ ਸ਼ਾਹਿਬ, ਫੂਲ ਬੋਲੀ, ਗੋਲੀ ਕਹਿਦੀ ਤੇ ਗਹਿਨੇ ਕਹਿਦੇ।'