ਪੰਨਾ:ਨਿਰਮੋਹੀ.pdf/173

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੭


ਨਿਰਮੋਹੀ

ਬਾਈ

ਜਦ ਇਕ ਕਬੂਤਰ ਬਾਜ ਕਿਸੇ ਨਵੇਂ ਕਬੂਤਰ ਨੂੰ ਬਾਜਾਰੋਂ ਖਰੀਦ ਕੇ ਲਿਔਂਦਾ ਹੈ ਤਾਂ ਕੁਝ ਦਿਨ ਉਸਨੂੰ ਰਾਸੇ ਪੌਣ ਲਈ ਉਹ ਉਸ ਦੇ ਪਰ ਕਟ ਦੇਦਾ ਹੈ। ਤੇ ਜਦੋਂ ਫਿਰ ਉਸ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਹੁਣ ਉਡਾਰੀ ਲਾ ਕੇ ਕਬੂਤਰ ਦਾਣਾ ਖਾਣ ਦੇ ਲਾਲਚ ਨਾਲ ਸ਼ਾਮ ਨੂੰ ਫਿਰ ਆਪਨੇ ਘਰ ਹੀ ਆ ਜਾਵੇਗਾ, ਤਾਂ ਉਹ ਉਸ ਨੂੰ ਬਾਕੀ ਕਬੂਤਰਾਂ ਦੇ ਨਾਲ ਹੀ ਉਡਾ ਦੇਂਦਾ ਹੈ। ਠੀਕ ਇਸੇ ਤਰਾਂ ਜੁਗਿੰਦਰ ਅਰ ਫੂਲ ਕੁਮਾਰੀ ਨੇ ਜਦ ਪ੍ਰੇਮ ਰੂਪੀ ਕਬੂਤਰ ਨੂੰ ਨਵਾਂ ਨਵਾਂ ਫਸਾਇਆ ਤਾਂ ਖੂਬਸੂਰਤੀ ਦਾ ਜਾਲ ਵਿਛਾ ਤੇ ਨਫਰਤ ਭਰੀਆਂ ਗੱਲਾਂ ਦਾ ਦਾਣਾ ਖੁਆ ਪੂਰਾ ਵਸ ਵਿਚ ਕਰ ਲੀਤਾ ।ਹੁਣ ਉਨ੍ਹਾਂ ਨੂੰ ਵਿਸ਼ਵਾਸ਼ ਹੋ ਗਿਆ ਕਿ ਕਬੂਤਰ ਹੁਣ ਹੋਰ ਕਿਤੇ ਨਹੀਂ ਜਾਵੇਗਾ, ਜੇ ਕਿਧਰੇ ਜਾਵੇਗਾ ਵੀ ਤਾਂ ਉਡਾਰੀ ਲਾ ਕੇ ਫਿਰ ਆਪਣੇ ਏਸੇ ਅਡੇ ਤੇ ਪਹੁੰਚ ਜਾਵੇਗਾ ਤਾਂ ਦੋਵਾਂ ਨੇ ਪ੍ਰੇਮ ਨੂੰ ਲਖਨਊ ਜਾਣ ਲਈ ਤਿਆਰ ਕਰ ਲਿਆ। ਤੇ ਵਾਪਸ ਔਣ ਤੇ ਖੂਬਸੂਰਤ ਕਬੂਤਰੀ ਨਾਲ ਮਿਲਾਪ ਹੋ ਜਾਣ ਦਾ ਲਾਲਚ ਵੀ ਉਸ ਦੇ ਮਨ ਵਿਚ ਭਰ ਕਿ ਉਹ ਉਸ ਨੂੰ ਗਡੀ ਚੜ੍ਹਾ ਆਏ।

ਪ੍ਰੇਮ ਜੁਗਿੰਦਰ ਨੂੰ ਆਪਣੀ ਕੋਠੀ ਤੇ ਦੁਕਾਨ ਦੀ ਦੇਖ ਖ ਲਈ ਛਡ ਗਿਆ। ਜਵਾਂ ਦਾ ਬੋਹਲ ਤੇ ਖੋਤਾ ਰਖਵਾਲਾ ਉਲੀ ਗਲ ਸੀ। ਉਹ ਤੇ ਉਸ ਨੂੰ ਛਡ ਗਿਆ ਸੀ ਘਰ ਦੀ