ਪੰਨਾ:ਨਿਰਮੋਹੀ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੮


ਨਿਰਮੋਹੀ

ਰਾਖੀ ਲਈ, ਪਰ ਉਹ ਉਸਦੀਆਂ ਜੜ੍ਹਾ ਵਿਚ ਤੇਲ ਦੇਣ ਦੀਆਂ ਵਿਉਂਤਾਂ ਸੋਚ ਰਿਹਾ ਸੀ।

ਪ੍ਰੇਮ ਲਖਨਊ ਪਹੁੰਚ ਗਿਆ। ਉਹ ਜਾਂਦੇ ਹੀ ਪਹਿਲੀ ਮੁਲਾਕਾਤ ਮਾਲਾ ਨਾਲ ਕਰਨੀ ਚਾਹੁੰਦਾ ਸੀ। ਪਰ ਕਾਫੀ ਕੋਸ਼ਸ਼ ਦੇ ਬਾਵਜੂਦ ਉਹ ਉਸ ਨੂੰ ਮਿਲ ਨਾ ਸਕਿਆ, ਕਿਉਕਿ ਵਿਆਹ ਤੋਂ ਕੁਝ ਦਿਨ ਪਹਿਲੇ ਮਾਲਾ ਨੇ ਘਰੋਂ ਬਾਹਰ ਨਿਕਲਨਾ ਬੰਦ ਕਰ ਦਿਤਾ ਸੀ। ਜਾਂ ਇਉਂ ਕਹੋ ਕਿ ਮਾਂ ਪਿਉ ਦੇ ਮਨਾ ਕਰਨ ਤੇ ਉਹ ਪ੍ਰੇਮ ਨੂੰ ਮਿਲ ਨਾ ਸਕੀ।

ਵੈਸੇ ਮਾਲਾ ਨੇ ਪ੍ਰੀਤਮ ਨੂੰ ਜੋ ਕਿ ਹੁਣ ਉਸ ਦੀ ਭਰਜਾਈ ਬਨ ਚੁਕੀ ਸੀ ਪ੍ਰੇਮ ਕੋਲ ਭੇਜਣਾ ਚਾਹਿਆ। ਪਰ ਇਹ ਸੋਚ ਕੇ ਉਹਨੇ ਉਸ ਨੂੰ ਵੀ ਨਾ ਭੇਜਿਆ ਕਿ ਚਲੋ, ਦੇ ਚਾਰ ਦਿਨ ਦੀ ਗਲ ਹੋਰ ਹੈ, ਫਿਰ ਆਪੇ ਸਾਰੀਆਂ ਗੱਲਾ) ਰੋਸ਼ਨੀ ਵਿਚ ਆ ਜਾਣਗੀਆਂ।

ਚਾਰ ਦਿਨ ਪਿਛੋਂ ਬੜੀ ਸਜ ਧਜ ਨਾਲ ਉਨ੍ਹਾਂ ਦਾ ਸ਼ਾਦੀ ਹੋ ਗਈ। ਪ੍ਰੇਮ ਨੇ ਜਲਦੀ ਹੀ ਵਾਪਸ ਦਿੱਲੀ ਚਲ ਜਾਨਾ ਸੀ। ਇਸ ਲਈ ਮੁਕਲਾਵੇ ਆਦ ਦੀ ਰਸਮ ਨਾਲ ਹੀ ਕਰ ਦਿਤੀ ਗਈ। ਦੁਸਰੇ ਦਿਨ ਰਾਤ ਨੂੰ ਉਸ ਦੀ ਸੁਹਾਗ ਰਾਤ ਸੀ। ਦੋਵੇਂ ਇਕਠੇ ਹੋਏ, ਇਕ ਤਾਂ ਪਿਆਰ ਤੇ ਚਾਓ ਦੇ ਜਜ਼ਬਿਆਂ ਨਾਲ ਨਕੋ ਨਕ ਭਰਿਆ ਹੋਇਆ ਤੇ ਦੂਸਰਾ ਹਨੋਰੇ ਉਲਾਂਭੇ ਤੇ ਈਰਖਾ ਭਰੇ ਦਿਲ ਨਾਲ।

ਇਸ ਵੇਲੇ ਦੋਵਾਂ ਵਿਚ ਜ਼ਮੀਨ ਆਸਮਾਨ ਦਾ ਸੀ। ਤਕਰੀਬਨ ਘੰਟੇ ਭਰ ਤਕ ਤਾਂ ਦੋਵਾਂ ਵਿਚ ਕੋਈ ਗਲ ਨਾ ਹੋਈ। ਉਹ ਚਾਹੁੰਦਾ ਰਿਹਾ ਕਿ ਉਹ ਬੁਲਾਵੇ ਤਾਂ ਬੋਲਾਂ