ਪੰਨਾ:ਨਿਰਮੋਹੀ.pdf/175

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੯


ਨਿਰਮੋਹੀ

ਮਾਲਾ ਚਾਹੁੰਦੀ ਸੀ ਪਹਿਲੇ ਪ੍ਰੇਮ ਮੈਨੂੰ ਬੁਲਾਵੇ ਫਿਰ ਬੋਲਾਂ। ਉਹ ਆਪਣੇ ਪਿਆਰ ਦੇ ਜਜ਼ਬਿਆਂ ਨਾਲ ਭਰੀ ਪਈ ਖਾਮੋਸ਼ ਸੀ। ਤੇ ਪ੍ਰੇਮ ਗੁੱਸੇ ਤੇ ਚਿੰਤਾ ਦੀ ਅਗ ਨਾਲ ਗਲੋ ਗਲ ਭਰਿਆ ਪਿਆ ਸੀ।

ਅਖੀਰ ਘੰਟੇ ਭਰ ਦੀ ਚੁਪ ਪਿਛੋਂ ਪ੍ਰੇਮ ਨੇ ਹੀ ਪਹਿਲ ਕੀਤੀ। ਬੋਲਿਆ 'ਕਹੁ ਮਾਲਾ, ਖੁਸ਼ ਤੇ ਹੈਂ,ਮੇਰੇ ਨਾਲ ਵਿਆਹ ਕਰਕੇ?

ਕਿਉਂ ਨਹੀਂ ਸਵਾਮੀ, ਮੇਰੇ ਜਿੱਨਾ ਖੁਸ਼ਨਸੀਬ ਹੋਰ | ਕੌਣ ਹੋ ਸਕਦਾ ਹੈ, ਜਿਸਨੂੰ ਮੂੰਹ ਮੰਗੀ ਮੁਰਾਦ ਮਿਲ ਗਈ ਹੋਵੇ?

ਮੂੂੰਹ ਮੰਗੀ ਮੁਰਾਦ ਮਿਲ ਗਈ! ਜਾਂ ਮੰਹ ਵਿਚੋਂ ਕਢੀ ਹੋਈ ਬੁਰਕੀ ਫਿਰ ਮੂੰਹ ਵਿਚ ਪੌਣੀ ਪੈ ਗਈ!' ਪ੍ਰੇਮ ਨੇ ਹਨੋਰੇ ਭਰੇ ਢੰਗ ਨਾਲ ਕਿਹਾ।

'ਇਹ ਕੀ ਕਹਿ ਰਹੇ ਹੋ?'

'ਕਿਉਂ? ਝੂਠ ਕਹਿ ਰਿਹਾ ਹਾਂ?'

'ਇਹ ਤੇ ਬਿਲਕੁਲ ਝੂਠ ਹੈ। ਮੈਂ ਤਾਂ ਇਕ ਪਲ ਵੀ ਤੁਹਾਨੂੰ ਨਹੀਂ ਭੁਲਾ ਸਕੀ। ਭਲਾ ਕੋਈ, ਆਪਣੇ ਈਸ਼ਵਰ ਰੂਪੀ ਸਵਾਮੀ ਨੂੰ ਭੁਲ ਸਕਦਾ ਹੈ? ਮਾਲਾ ਨੇ ਹੈਰਾਨੀ ਭਰੇ ਢੰਗ ਨਾਲ ਕਿਹਾ |

'ਖੂਬ! ਮੈਂ ਵੀ ਈਸ਼ਵਰ ਤੇ ਉਹ ਵੀ ਈਸ਼ਵਰ! ਕਿੰਨੇ ਕੁ ਈਸ਼ਵਰ ਹੈਨ ਤੇਰੇ?'

'ਤੁਸੀਂ ਹੀ ਮੇਰੇ ਮਨ ਮੰਦਰ ਦੇ ਦੇਵਤਾ ਹੋ, ਮੇਰੇ ਸਵਾਮੀ ਮੇਰੇ ਈਸ਼ਵਰ ਹੋ।' ਈਸ਼ਵਰ ਹੋ! ਦੇਵਤਾ ਹੋ! ਕਿਉਂ ਈਸ਼ਵਰ ਤੇ ਦਿਉਤੇ