ਪੰਨਾ:ਨਿਰਮੋਹੀ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੦


ਨਿਰਮੋਹੀ

ਦੇ ਨਾਂ ਨੂੰ ਬਦਨਾਮ ਕਰ ਰਹੀ ਏਂ? ਤੇਰੇ ਵਰਗੀ ਖੋਟੀ ਔਰਤ ਦੇ ਮੂੰਹ ਤੋਂ ਈਸ਼ਵਰ ਦਾ ਪਵਿਤਰ ਨਾਂ ਸ਼ੋਭਾ ਨਹੀਂ ਦੇਂਦਾ ਬੰਦ ਕਰ ਇਹ ਬਕਵਾਸ। ਪ੍ਰੇਮ ਜਰਾ ਤਲਖੀ ਨਾਲ ਬੋਲਿਆ।

'ਓਫ! ਪ੍ਰੇਮ ਸੰਗੀਤ ਦੀ ਥਾਂ ਕਰੋਧ ਭਰੇ ਲਫਜ਼ | ਮਨੂੰ ਅਪਨੇ ਕੰਨਾਂ ਉਪਰ ਭਰੋਸਾ ਨਹੀਂ ਹੋ ਰਿਹਾ | ਕੀ ਮੈਂ ਇਹ ਠੀਕ ਸੁਨ ਰਹੀ ਹਾਂ? ਕੀ ਸਚਮਚ ਤੁਸੀਂ ਮੋਮ ਨਾਲੋਂ ਨਰਮ ਹੁੰਦੇ ਹੋਏ ਵੀ ਪਥਰ ਨਾਲੋਂ ਸਖਤ ਹੋ ਗਏ ਹੋ? ਆਖਰ ਕੀ ਹੋ ਗਿਆ ਹੈ ਤੁਹਾਨੂੰ? ਮੇਰੀ ਸਮਝ ਵਿਚ ਕੁਝ ਨਹੀਂ ਆ ਰਿਹਾ। ਸਾਫ ਸਾਫ ਦਸੋ ਇਹ ਗਲ ਕੀ ਹੈ | ਮਾਲਾ ਨੇ ਉਤਾਵਲੀ ਹੁੰਦੀ ਨੇ ਕਿਹਾ।

'ਆਪ ਹੀ ਆਪਣੀ ਪੀੜੀ ਥਲੇ ਸੋਟਾ ਮਾਰ ਕੇ ਦੇਖ ਲੈ ਨਾ। ਆਪਨੇ ਗਿਰੇਬਾਨ ਵਿਚ ਝਾਤੀ ਮਾਰ ਕੇ ਵੇਖ ਕੇ ਕਿੰਨੇ ਕੁ ਪਾਪਾਂ ਦੀ ਭਾਗੀ ਬਨੀ ਬੈਠੀ ਹੈ ਤੇ ਇਕ ਦੇ ਪਿਓ ਦੁਸਰੇ ਨਾਲ ਨਾਜਾਇਜ਼ ਸੰਬੰਧ ਰਖ ਲੈਣਾ ਕਿਥੋਂ ਦਾ ਇਨਸਾਨੀਅਤ ਹੈ?'

'ਉਹ! ਮੈਂ ਸਮਝੀ। ਪਰ ਇਹ ਬਿਲਕੁਲ ਝੂਠ ਹੈ ਸਵਾਮੀ। ਮੈਂ ਬਿਲਕੁਲ ਨਿਰਦੋਸ਼ ਹਾਂ। ਮੈਂ ਕੁਝ ਨਹੀਂ ਜਾਨਦਾ। ਆਦਮੀ ਆਪਨੇ ਈ ਪਾਪ ਨੂੰ ਛੁਪਾਣ ਲਈ ਹਜ਼ਾਰਾਂ ਝੂਠ ਬੋਲਦਾ ਹੈ। ਏਥੋਂ ਤੱਕ ਆਪਣੇ ਆਪ ਨੂੰ ਗਾਲਾਂ ਤਕ ਵੀ ਦੇ ਲੈਂਦਾ ਹੈ। ਇਹ ਮੈਂ ਚੰਗੀ ਤਰਾਂ ਜਾਣਦਾ ਹਾਂ। ਪਹ ਯਾਦ ਰਖ ਮਾਲਾ, ਏਨਾਂ ਤੇ ਵਿਚ ਤੇਲ ਨਹੀਂ ਰਹਿ ਗਿਆ ਜੋ ਤੂੰ ਨਚੋੜ ਸਕੇ। ਖਿਲਾਫ ਮੈਨੂੰ ਪੂਰੇ ਪੂਰੇ ਸਬੂਤ ਮਿਲ ਚੁੱਕੇ ਹਨ। ਮੇਰੀ ਸਲਾਹ