ਪੰਨਾ:ਨਿਰਮੋਹੀ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੨


ਨਿਰਮੋਹੀ

ਕਰੋਗੇ। ਮੈਂ ਖਬਰੇ ਤੱਦ ਹੋਵਾਂ ਵੀ ਕਿ ਨਾ। ਤੁਸੀਂ ਚਾਹੇ ਮੈਨੂੰ ਭੁਲਾ ਦਿਉ, ਪਰ ਜਿੰਦਗੀ ਦੀ ਆਖਰੀ ਸਵਾਸ ਤੱਕ ਤੁਸੀਂ ਦਾ ਨਾਂ ਲੈਂਦੀ ਹੀ ਮਰਾਂਗੀ। ਮੇਰੇ ਸਵਾਮੀ, ਸੁਖੀ ਰਹੋ। ਮੇਰੀ ਤਾਂ ਪਰਮੇਸ਼ਵਰ ਪਾਸ ਇਹੋ ਅਰਦਾਸ ਹੈ। ਇਹ ਕਹਿੰਦੀ ਹੋਈ ਮਾਲਾ ਬੇਹੋਸ਼ ਹੋਕੇ ਡਿਗ ਪਈ।

ਪ੍ਰੇਮ ਨੇ ਉਸ ਨੂੰ ਚੰਗੀ ਤਰਾਂ ਪਲੰਗ ਤੇ ਲਿਟਾਂਦੇ ਹੋਏ ਨੌਕਰਾਨੀ ਨੂੰ ਆਵਾਜ਼ ਦਿੱਤੀ ਤੇ ਮਾਲਾ ਨੂੰ ਹੋਸ਼ ਵਿਚ ਲਿਔਨ ਦੀ ਤਰਕੀਬ ਕਰਨ ਲਗਾ।

ਬੜੀ ਮੇਹਨਤ ਤੇ ਯਤਨ ਕਰਨ ਦੇ ਬਾਹਦ ਜਾਂ ਮਾੜਾ ਨੂੰ ਹੋਸ਼ ਆਈ, ਤਾਂ ਉਸ ਵਕਤ ਉਸ ਦੇ ਪਾਸ ਸਿਰਫ ਨੌਕਰਾਨ ਬੈਠੀ ਸੀ। ਪ੍ਰੇਮ ਦੂਸਰੇ ਕਮਰੇ ਵਿਚ ਬੈਠਾ ਆਪਨੀ ਕਿਸਮਤ ਤੇ ਅਫਸੋਸ ਕਰ ਰਿਹਾ ਸੀ।

ਉਸ ਵਿਚਾਰੀ ਮਾਲਾ ਖਾਮੋਸ਼ ਹੋ ਬਹਿ ਗਈ ਜਿਸ ਪਿਆਰ ਦੇ ਬੂਟੇ ਨੂੰ ਸਾਲਾਂ ਬਧੀ ਪਾਣੀ ਪਿਔਦੀ ਉਹ ਪਾਲਦੀ ਆਈ ਸੀ, ਸ਼ਕ ਦੀ ਹਵਾ ਦੇ ਇਕੋ ਝੋਕੇ ਨਾਲ ਉਹ ਖਿੰਡਰ ਪਿੰਡਰ ਕੇ ਰਹਿ ਗਿਆ। ਉਸਨੂੰ ਸੁਪਨੇ ਵਿਚ ਵੀ ਇਹ ਉਮੀਦ ਨਹੀਂ ਸੀ। ਕਿ ਪ੍ਰੇਮ ਉਸਦੇ ਨਾਲ ਇਹੋ ਜਿਹਾ ਵਰਤਾਉ ਕਰੇਗਾ। ਉਹ ਸੋਚਨ ਲਗੀ, ਪ੍ਰੀਤਮ ਸਚ ਕਹਿ ਰਹੀ ਸੀ ਕਿ ਮਰਦਾਂ ਦਾ ਕੋਈ ਭਰੋਸਾ ਨਹੀਂ। ਪਤਾ ਨਹੀਂ ਕਦੋਂ ਤੇ ਕਿ ਵੇਲੇ ਇਹ ਅਖਾਂ ਫੇਰ ਲੈਣ।

ਏਸੇ ਤਰਾਂ ਕੁੜਦੇ ਕਲਪਦੇ ਅਠ ਦਿਨ ਲੰਘ ਗਏ ਮਾਂ ਪਿਉ ਸਮਝਦੇ ਰਹੇਂ, ਚਲੋ ਕੁੜੀ ਮੁੰਡਾ ਖੁਸ਼ ਹੈਨ, ਸਡੇ ਸਿਰ ਤੋਂ ਭਾਰ ਲਥਾ | ਮਾਲਾ ਦਿਨ ਰਾਤ ਲਹੂ ਦੇ ਅਥਰੂ