ਪੰਨਾ:ਨਿਰਮੋਹੀ.pdf/179

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੩


ਨਿਰਮੋਹੀ

ਕੇਰਦੀ ਨਾ ਥਕਦੀ। ਤੇ ਪ੍ਰੇਮ-ਪ੍ਰੇਮ੍ ਤਾਂ ਮਜੇ ਨਾਲ ਫੂਲ | ਕੁਮਾਰੀ ਦੇ ਸੁਪਨੇ ਲੈ ਰਿਹਾ ਸੀ। ਉਸ ਨੂੰ ਇਸ ਗਲ ਦੀ ਕੋਈ ਚਿੰਤਾ ਹੀ ਨਹੀਂ ਸੀ ਕਿ ਮਾਲਾ ਉਸ ਪਿਛੋਂ ਕੀ ਕਰੇਗੀ,ਕਿਸ ਨੂੰ ਆਪਣੇ ਦੁਖ ਸੁਖ ਲਈ ਸਾਥੀ ਬਨਾਏਗੀ।

ਏਨ੍ਹਾਂ ਦਿਨਾਂ ਵਿਚ ਮਾਲਾ ਨੇ ਅਡੀ ਤੋਂ ਲੈ ਕੇ ਚੋਟੀ ਤਕ ਦਾ ਜੋਰ ਲਗਾ ਦਿਤਾ, ਪਰ ਪ੍ਰੇਮ ਦੇ ਕੰਨ ਤੇ ਜੂੰ ਤਕ ਨਾ ਸਰਕੀ। ਉਸ ਚਿਠੀਆਂ ਦੀ ਹੇਰਾ ਫੇਰੀ ਵਾਲੀ ਗਲ ਵੀ ਪਰ ਸਭ ਚਿਠੀਆਂ ਦੀ ਲਿਖਾਵਟ ਠੀਕ ਹੋਣ ਨਾਲ ਨਾ ਉਹ ਹੀ ਕੁਝ ਮੰਨਿਆ ਤੇ ਨਾ ਈ ਉਹ ਕੁਝ ਮੰਨੀ। ਥੋੜੇ ਚਿਰ ਲਈ ਪ੍ਰੇਮ ਨੇ ਇਹ ਜ਼ਰੂਰ ਸੋਚਿਆ ਕਿ ਚਿਠੀਆਂ ਦੀ ਗੜ ਬੜ ਜ਼ਰੂਰ ਹੋਈ ਹੈ, ਪਰ ਜੁਗਿੰਦਰ ਦੇ ਦਸੇ ਹੋਏ ਗੁਰ ਮੰਤਰ ਅਗੇ ਉਹ ਸੋਚਾਂ ਸਭ ਫਿਕੀਆਂ ਪੈ ਗਈਆਂ। ਉਸ ਨੇ ਸੋਚਿਆ, ਹੋ ਸਕਦਾ ਹੈ ਮੈਨੂੰ ਧੋਖਾ ਦੇਨ ਵਾਸਤੇ ਖੁਦ ਮਾਲਾ ਨੇ ਮੇਰੀ ਲਿਖਾਵਟ ਦੀ ਨਕਲ ਕੀਤੀ ਹੋਵੇ। ਕਾਫੀ ਚਿਰ ਉਹ ਏਸੇ ਉਲਝਨ ਵਿਚ ਫਸਿਆ ਅਜੀਬ ਕਸ਼ਮਕਸ਼ ਵਿਚ ਪਿਆ ਰਿਹਾ। ਪਰ ਉਸਨੂੰ ਕੋਈ ਖਾਸ ਵਧੀਆ ਹਲ ਨਾ ਮਿਲ ਸਕਿਆ

ਕਦੀ ਤਾਂ ਉਹ ਮਾਲਾ ਦੀ ਯਾਦ ਵਿਚ ਹੌਕੇ ਭਰਦਾ ਤੇ ਕਦੀ ਉਸਦੀ ਇਹ ਅਜੀਬ ਹਾਲਤ ਦੇਖ ਕੇ ਖਾਹ ਮੁਖਾਹ ਹਸਨ ਲਗ ਪੈਂਦਾ। ਸਚ ਕਹਿੰਦੇ ਹਨ, ਕੌਣ ਜਾਨੇ ਪੀਰ ਪਰਾਈ। ਏਸੇ ਤਰਾਂ ਦੁਖ ਚਿੰਤਾ ਤੇ ਉਦਾਸੀ ਦੀ ਹਾਲਤ ਵਿਚ ਪ੍ਰੇਮ ਮਾਲਾ ਨੂੰ ਲਖਨਊ ਹੀ ਛਡ ਖੁਦ ਕੱਲਾ ਦਿਲੀ ਚਲਾ ਗਿਆ।