ਪੰਨਾ:ਨਿਰਮੋਹੀ.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੮
ਨਿਰਮੋਹੀ

'ਇਹ ਤੇ ਠੀਕ ਹੈ', ਬਾਬਾ ਜੀ ਬੋਲੇ। 'ਜਿਨਾਂ ਕਿਸ ਤੇ ਪਾਪ ਦਾ ਅਸਰ ਪੈਂਦਾ ਹੈ ਉਨਾ ਪੁੰਨ ਦਾ ਨਹੀਂ। ਮੈਂ ਵੀ ਪਹਿਲੇ ਪਹਿਲ ਪਾਪ ਦਾ ਭਾਗੀ ਬਨ ਚਕਿਆ ਹਾਂ। ਅਰ ਇਹ ਜੋ ਤਕਲੀਫ ਭਗਤ ਰਿਹਾ ਹਾਂ, ਇਹ ਸਭ ਉਸੇ ਪਾਪ ਦਾ ਹੀ ਫਲ ਹੈ। ਦੁਨੀਆਂ ਵਿਚ ਕਿਸੇ ਦਾ ਦਿਲ ਤੋੜਨਾ ਹੀ ਸਭ ਤੋਂ ਵੱਡਾ ਪਾਪ ਹੈ। ਅਰ ਇਸੇ ਪਾਪ ਵਿਚ ਪੈ ਮੈਂ ਇਕ ਮਾਸੂਮ ਪਤੀ ਬਰਤਾ ਔਰਤ ਨੂੰ ਦੁਖ ਦਿਤਾ ਅਰ ਉਸੇ ਹੀ ਬਦਨਸੀਬ ਔਰਤ ਨੇ ਮੈਨੂੰ ਇਹ ਨਿਰਮੋਹੀ ਦਾ ਖਿਤਾਬ ਬਖਸ਼ਿਆ। ਇਹ ਸਭ ਉਸੇ ਦੇ ਦੁਖੀ ਦਿਲ ਦੀਆਂ ਆਹਾਂ ਦਾ ਅਸਰ ਹੈ ਜੋ ਮੈਂ ਏਨੀ ਦੁਖ ਤਕਲੀਫ ਨਾਲ ਮਰ ਰਿਹਾ ਹਾਂ।

'ਇਹ ਕੀ ਕਹਿ ਰਹੇ ਹੋ ਬਾਬਾ ਜੀ! ਤੁਸੀਂ ਅਰ ਪਾਪ ਦੇ ਭਾਗੀ !! ਇਹ ਕਿੱਦਾਂ ਹੋ ਸਕਦਾ ਹੈ!!!'

'ਤੁਹਾਡੇ ਲਈ ਠੀਕ ਈ ਹੈ।' ਸੰਤਾਂ ਨੇ ਕਰਵਟ ਬਦਲਦਿਆਂ ਹੋਇਆਂ ਕਿਹਾ। ਕਿਉਂਕਿ ਤੁਸਾਂ ਨੇ ਮੈਨੂੰ ਸਿਰਫ ਸੰਤਾਂ ਦੇ ਚੋਲੇ ਵਿਚ ਹੀ ਦੇਖਿਆ ਹੈ। ਮੇਰੀ ਤਸਵੀਰ ਦੇ ਦੂਸਰੇ ਪਾਸੇ ਤੋਂ ਅਜੇ ਬਿਲਕੁਲ ਅਗਿਆਤ ਹੋ। ਤੁਸਾਂ ਨੂੰ ਪਤਾ ਹੋਨਾਂ ਚਾਹੀਦਾ ਹੈ, ਜਿੱਨਾ ਚਿਰ ਕਿਸੇ ਨੂੰ ਕੋਈ ਠੋਕਰ ਨਹੀ ਲਗ ਜਾਂਦੀ, ਉਹ ਕਦੀ ਸਿਧੇ ਰਸਤੇ ਨਹੀਂ ਪੈਂਦਾ। ਮੈਂ ਪਹਿਲੇ ਇਕ ਬਹੁਤ ਹੀ ਨੇਕ ਤੇ ਸ਼ਰੀਫ ਆਦਮੀ ਸੀ। ਪਰ ਸਮੇਂ ਦੇ ਹੇਰ ਫੇਰ ਨੇ ਮੈਨੂੰ ਪਾਪ ਦਾ ਭਾਗੀ ਬਨਇਆ ਤੇ ਉਥੋਂ ਠੋਕਰਾਂ ਲਗਾ ਕੇ ਮੈਨੂੰ ਸੰਤਾਂ ਦੇ ਇਸੇ ਚੇਲੇ ਵਿਚ ਪਾਇਆ।

ਵੈਸੇ ਤੇ ਹਰ ਤਰਾਂ ਪ੍ਰਸੰਨ ਹਾਂ, ਜੋ ਦੁੱਖ ਹੈ ਤਾਂ ਸਿਰਫ ਉਸ ਅਭਾਗੀ ਦਾ ਜਿਸ ਨੇ ਮੇਰੇ ਪਿਛੇ ਲਖਾਂ ਦੁਖ ਸਹੇ, ਪਰ