ਪੰਨਾ:ਨਿਰਮੋਹੀ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੬


ਨਿਰਮੋਹੀ

ਖਾਣ ਪੀਨ ਦੀ ਸਾਰੀ ਸਮਗਰੀ ਮੇਜ਼ ਤੇ ਚੁਨ ਦਿਤੀ ਗਈ। ਪ੍ਰੇਮ ਆਇਆ ਤਾਂ ਫੂਲ ਬੋਲੀ, ਆਉ ਆਉ ਪ੍ਰੇਮ ਜੀ, ਸਭ ਤਿਆਰੀ ਹੋ ਚੁਕੀ। ਸਿਰਫ ਤੁਸਾਂ ਦੇ ਔਣ ਦੀ ਢਿਲ ਸੀ। ਪਰ ਮੇਰੇ ਮਤਲਬ ਦੀ ਚੀਜ਼ ਤੇ ਏਥੇ ਦਿਖਾਈ ਨਹੀਂ ਦੇ ਦੀ ਜੋ ਗਮ ਗਲਤ ਕਰਨ ਵਿਚ ਸਹੈਤਾ ਦੇ ਸਕੇ।'

'ਉਹ ਕੀ? ਪ੍ਰੇਮ ਜੀ, ਜੋ ਕਹੋ ਇਸੇ ਵੇਲੇ ਹਾਜ਼ਰ ਹੋ ਸਕਦਾ ਹੈ। 'ਸ਼ਰਾਬ ਰਾਣੀ।'

'ਸ਼ਰਾਬ! ਇਹ ਕੀ ਕਹਿ ਰਹੇ ਹੋ ਪ੍ਰੇਮ ਜੀ। ਰਬ ਦਾ ਵਾਸਤੇ ਇਸ ਤੋਂ ਦੂਰ ਰਹੋ। ਜੇ ਕਿਸੇ ਦਾ ਨਹੀਂ ਤਾਂ ਆਪਨਾ ਤੇ ਕੁਝ ਖਿਆਲ ਕਰੋ। ਇਹ ਤਾਂ ਉਹ ਕਮਬਖਤ ਸ਼ੈ ਹੈ ਜੋ ਇਕ ਵਾਰੀ ਮੂੰਹ ਨੂੰ ਲਗਾ ਲਉ, ਬਸ ਲਥਨ ਦਾ ਨਾਂ ਹੀ ਨਹੀਂ ਲੈਂਦੀ। ਫੂਲ ਨੇ ਕਿਹਾ |

ਨਹੀਂ ਫੂਲ! ਮੈਂ ਪਕਾ ਨਿਸਚਾ ਕਰ ਚੁੱਕਾ ਹਾਂ ਕਿ ਬਿਨਾਂ ਸ਼ਰਾਬ ਤੋਂ ਹੋਰ ਕੋਈ ਚੀਜ਼ ਮੇਰੇ ਗਮ ਨੂੰ ਗਲਤ ਨਹੀਂ ਕਰ ਸਕਦੀ। ਮੈਂ ਚਾਹੁੰਦਾ ਹਾਂ ਸ਼ਰਾਬ ਤੇ ਸ਼ਰਾਬ ਦੇ ਨਸ਼ੇ ਵਿੱਚ ਬਦਮਸਤ ਜਵਾਨੀ ਦੇ ਘੁੰਘਰੂਆਂ ਦੀ ਝਨਕਾਰ ਤੇ ਨਚਦੀ ਕੋਈ ਸੰਗ ਮਰ ਮਰ ਦੀ ਪੁਤਲੀ।'

ਜੁਗਿੰਦਰ ਤੇ ਫੂਲ ਦੀਆਂ ਅਖਾਂ ਖੁਲੀਆਂ ਦੀਆਂ ਖੁਲੀਆਂ ਰਹਿ ਗਈਆਂ। ਉਹ ਕੁਝ ਹੈਰਾਨੀ ਤੇ ਕੁਝ ਖੁਸ਼ੀ ਵਿੱਚ ਸਭ ਕੁਝ ਸੁਨਨ ਲਗੇ। ਜਿਸ ਚੀਜ਼ ਦੀ ਆਦਤ ਪਾ ਕੇ ਪ੍ਰੇਮ ਨੂੰ ਆਪਨੇ ਵਸ ਵਿਚ ਕਰਨ ਦੀ ਉਹ ਸਕੀਮ ਬਨਾ ਚੁਕੇ ਸਨ ਬਿਨਾ ਕਿਸੇ ਨੂੰ ਕਹਿਣ ਦੇ ਆਪਨੇ ਆਪ ਪੂਰੀ ਹੋਣ ਲਗੀ